Close
Menu

ਏਅਰ ਏਸ਼ੀਆ ਦਾ ਬਲੈਕ ਬਾਕਸ ਲੱਭ ਰਹੇ ਗੋਤਾਖੋਰਾਂ ਨੂੰ ਸੰਕੇਤ ਮਿਲੇ

-- 10 January,2015

ਜਕਾਰਤਾ/ਸਿੰਗਾਪੁਰ, 
ਹਾਦਸਾਗ੍ਰਸਤ ਏਅਰ ਏਸ਼ੀਆ ਦੇ ਜਹਾਜ਼ ਦਾ ਬਲੈਕ ਬਾਕਸ ਲੱਭ ਰਹੇ ਬਚਾਅ ਕਰਮੀਆਂ ਨੂੰ ਕੁਝ ਸੰਕੇਤ ਮਿਲੇ ਹਨ। ਇੰਡੋਨੇਸ਼ੀਆ ਦੇ ਅਧਿਕਾਰੀ ਨੇ ਕਿਹਾ ਕਿ ਇਹ ਸੰਕੇਤ ਬਲੈਕ ਬਾਕਸ ਦੇ ਹੋ ਸਕਦੇ ਹਨ। ਬਲੈਕ ਬਾਕਸ ਮਿਲਣ ’ਤੇ ਹਾਦਸੇ ਦੇ ਕਾਰਨਾਂ ਦਾ ਖ਼ੁਲਾਸਾ ਸੰਭਵ ਹੋਵੇਗਾ।
ਖੋਜ ਅਤੇ ਰਾਹਤ ਏਜੰਸੀ ਦੇ ਕੋਆਰਡੀਨੇਟਰ ਸੁਪ੍ਰਿਆਦੀ ਨੇ ਕਿਹਾ ਕਿ ਸਮੁੰਦਰੀ ਜਹਾਜ਼ ਨੂੰ ਕੁਝ ਤਰੰਗਾ ਦਾ ਪਤਾ ਲੱਗਿਆ ਹੈ ਅਤੇ ਗੋਤਾਖੋਰ ਉਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਤਰੰਗਾਂ ਦੀ ਲੋਕੇਸ਼ਨ ਜਹਾਜ਼ ਦੇ ਪਿਛਲੇ ਹਿੱਸੇ ਨੇੜੇ ਮਿਲੀ ਹੈ।
ਮੌਮਸ ਦੇ ਲਗਾਤਾਰ ਖ਼ਰਾਬ ਰਹਿਣ ਅਤੇ ਤੇਜ਼ ਲਹਿਰਾਂ  ਕਾਰਨ ਜਹਾਜ਼ ਦੇ ਹੋਰ ਹਿੱਸੇ ’ਚ ਪਹੁੰਚਣ ’ਚ ਦਿੱਕਤਾਂ  ਆਈਆਂ। ਇਸ ਕਾਰਨ ਹੋਰ ਲਾਸ਼ਾਂ ਅਤੇ ਬਲੈਕ ਬਾਕਸ ਲੱਭਣ ’ਚ ਦੇਰੀ ਹੋ ਰਹੀ ਹੈ। ਅੱਜ ਤਿੰਨ ਹੋਰ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਨੂੰ ਮਿਲਾ ਕੇ 47 ਦੇਹਾਂ ਮਿਲ ਚੁੱਕੀਆਂ ਹਨ।

Facebook Comment
Project by : XtremeStudioz