Close
Menu

ਏਅਰ ਕੈਂਨੇਡਾ ਦੇ ਜਹਾਜ ਵਿਚ ਫਲਾਈਟ ਦੌਰਾਨ ਲੱਗੀ ਅੱਗ

-- 15 December,2013

ਵੈਨਕੂਵਰ,15 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਨੈਨੈਨਮੋ ਤੋਂ ਵੈਨਕੂਵਰ ਜਾਣ ਵਾਲੇ ਏਅਰ ਕੈਂਨੇਡਾ ਦੇ ਜਹਾਜ ਵਿਚ ਇੰਜਣ ਦੇ ਕੋਲ ਅੱਗ ਲੱਗ ਗਈ ਅਤੇ ਉਡਾਣ ਭਰਨ ਤੋਂ ਬਾਅਦ ਜਲਦੀ ਹੀ ਇਸਨੂੰ ਨੈਨੈਨਮੋ ਏਅਰਪੋਰਟ `ਤੇ ਉਤਾਰ ਲਿਆ ਗਿਆ। ਇਸ ਜਹਾਜ ਨੇ ਸਵੇਰੇ 7.30 ਵਜੇ ਉਡਾਣ ਭਰੀ ਸੀ ਅਤੇ ਫਲਾਈਟ ਸ਼ੁਰੂ ਕਰਨ ਵੇਲੇ ਹੀ ਇੰਜਣ ਵਿਚ ਨੁਕਸ ਨਜਰ ਆਇਆ। ਅਮਲੇ ਦੇ ਮੈਂਬਰਾਂ ਨੇ ਦੇਖਿਆ ਕਿ ਜਹਾਜ ਦੇ ਇਕ ਇੰਜਨ ਵਿਚ ਅੱਗ ਲੱਗ ਗਈ ਸੀ । ਇੰਜਣ ਨੂੰ ਬੰਦ ਕਰ ਦਿਤਾ ਗਿਆ ਅਤੇ ਜਹਾਜ ਨੂੰ ਮੋੜ ਨੇ ਨੈਨੈਂੈਨਮੋ ਏਅਰਪੋਰਟ `ਤੇ ਉਤਾਰ ਲਿਆ ਗਿਆ। ਏਅਰ ਕੈਨੇਡਾ ਦੇ ਬੁਲਾਰੇ ਸਟੌਟ ਦਾ ਕਹਿਣਾ ਹੈ ਕਿ ਸਾਰੇ 35 ਮੁਸਾਫ਼ਰ ਅਤੇ ਅਮਲੇ ਦੇ 3 ਮੈਂਬਰ ਧਰਤੀ `ਤੇ ਸੁਰੱਖਿਅਤ ਉਤਰੇ ਆਏ ਹਨ।

Facebook Comment
Project by : XtremeStudioz