Close
Menu

ਏਅਰ ਕੈਨੇਡਾ ਵੱਲੋਂ ਕੈਲਗਰੀ ਕੌਮਾਂਤਰੀ ਹਵਾਈ ਅੱਡੇ ਤੋਂ 3 ਹੋਰ ਉਡਾਣਾਂ ਸ਼ੁਰੂ

-- 11 December,2014

ਕੈਲਗਰੀ, ਏਅਰ ਕੈਨੇਡਾ ਨੇ ਸਥਾਨਕ ਕੌਮਾਂਤਰੀ ਹਵਾਈ ਅੱਡੇ ਤੋਂ 3 ਹੋਰ ਉਡਾਣਾਂ ਸ਼ੁਰੂ ਕੀਤੀਆਂ ਹਨ। ਏਅਰ ਕੈਨੇਡਾ ਦੇ ਇਕ ਬੁਲਾਰੇ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਨਵੀਆਂ ਉਡਾਣਾਂ ਸ਼ੁਰੂ ਹੋਣ ਨਾਲ ਕੈਲਗਰੀ ਹਵਾਈ ਅੱਡੇ ਦਾ ਹੋਰ ਵਿਸਥਾਰ ਹੋ ਗਿਆ ਹੈ, ਜਿਸ ਨਾਲ ਸਥਾਨਕ ਤੇ ਹੋਰ ਲੋਕਾਂ ਨੂੰ ਫਾਇਦਾ ਮਿਲੇਗਾ। ਕੈਲਗਰੀ ਏਅਰਪੋਰਟ ਅਥਾਰਿਟੀ ਦੇ ਸੀਨੀਅਰ ਉਪ ਪ੍ਰਧਾਨ ਸਟੀਫਨ ਪੋਇਰੀਅਰ ਨੇ ਕਿਹਾ ਕਿ ਏਅਰ ਕੈਨੇਡਾ ਨੇ ਤੇਲ ਦੀਆਂ ਡਿੱਗ ਰਹੀਆਂ ਕੀਮਤਾਂ ਦੇ ਦਰਮਿਆਨ ਇਹ ਉਡਾਣਾਂ ਸ਼ੁਰੂ ਕੀਤੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਤੇਲ ਦੀਆਂ ਘਟ ਰਹੀਆਂ ਕੀਮਤਾਂ ਕਾਰਨ ਏਅਰਲਾਈਨਜ਼ ਦੀਆਂ ਵਿਕਾਸ ਯੋਜਨਾਵਾਂ ਪ੍ਰਭਾਵਿਤ ਨਹੀਂ ਹੋਈਆਂ ਹਨ। ਸ਼ੁਰੂ ਕੀਤੀਆਂ ਨਵੀਆਂ ਉਡਾਣਾਂ ਵਿਚ ਕੈਲਗਰੀ ਤੋਂ ਹਾਲੀਫੈਕਸ ਤੇ ਕੈਲਗਰੀ ਤੋਂ ਟੈਰੇਸ-ਕਿਟੀਮੈਟ ਅਤੇ ਬੀ. ਸੀ. ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਉਡਾਣਾਂ ਦੇ ਆਰੰਭ ਹੋਣ ਤੋਂ ਕੈਲਗਰੀ ਹਵਾਈ ਅੱਡੇ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ, ਜੋ ਕਿ ਦੇਸ਼ ਦੀ ਤੀਸਰੀ ਵੱਡੀ ਏਅਰਪੋਰਟ ਹੱਬ ਹੈ। ਇਸ ਤੋਂ ਕੈਲਗਰੀ ਦੇ ਤੇਜ਼ੀ ਨਾਲ ਹੋ ਰਹੇ ਆਰਥਿਕ ਵਿਕਾਸ ਦਾ ਵੀ ਪਤਾ ਲੱਗਦਾ ਹੈ।

Facebook Comment
Project by : XtremeStudioz