Close
Menu

ਏਕਤਾ ਕਪੂਰ ਦੀ ‘ਸੁਪਰ ਸਿੰਘ’ ‘ਚ ਦਿਲਜੀਤ ਮਚਾਉਣਗੇ ਧਮਾਲ, ਲੋਗੋ ਹੋਇਆ ਰਿਲੀਜ਼

-- 17 January,2017
ਜਲੰਧਰ—ਏਕਤਾ ਕਪੂਰ ਦੀ ਬਾਲਾਜੀ ਮੋਸ਼ਨ ਪਿਕਚਰਜ਼ ਹੁਣ ਸੁਪਰ ਸਟਾਰ ਦਿਲਜੀਤ ਦੋਸਾਂਝ ਅਤੇ ਨਿਰਦੇਸ਼ਕ ਅਨੁਰਾਗ ਸਿੰਘ ਨਾਲ ਫਿਲਮ ‘ਸੁਪਰ ਸਿੰਘ’ ਨਾਲ ਪੰਜਾਬੀ ਫਿਲਮ ਖੇਤਰ ਵਿਚ ਆਪਣਾ ਕਦਮ ਰੱਖ ਰਹੀ ਹੈ।
ਦਿਲਜੀਤ ਮੁਤਾਬਿਕ ਉਨ੍ਹਾਂ ਨੂੰ ਬੜੇ ਲੰਮੇ ਚਿਰ ਤੋਂ ਇਸ ਤਰ੍ਹਾਂ ਦੀ ਫਿਲਮ ਵਿਚ ਕੰਮ ਕਰਨ ਦੀ ਉਡੀਕ ਸੀ ਅਤੇ ਉਹ ਫਿਲਮ ਦੀ ਕਹਾਣੀ ਸੁਣ ਕੇ ਬਹੁਤ ਉਤਸ਼ਾਹਿਤ ਹਨ। ਏਕਤਾ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਪੰਜਾਬੀ ਫਿਲਮ ਬਣਾਏਗੀ, ਕਿਉਂਕਿ ਪੰਜਾਬੀ ਭਾਸ਼ਾ ਤੇ ਸੰਸਕ੍ਰਿਤੀ ਉਨ੍ਹਾਂ ਦੇ ਦਿਲ ਦੇ ਬਹੁਤ ਹੀ ਨੇੜੇ ਹੈ।
ਬਾਲਾਜੀ ਮੋਸ਼ਨ ਪਿਕਰਚਰਜ਼, ਅਨੁਰਾਗ ਸਿੰਘ ਤੇ ਪਵਨ ਗਿੱਲ ਦੀ ਨਿਰਦੇਸ਼ਨਾ ਹੇਠ ਬਣੀ ਇਹ ਫਿਲਮ ਜੂਨ 2017 ਵਿਚ ਰਿਲੀਜ਼ ਹੋਵੇਗੀ, ਜਿਸਦਾ ਅੱਜ ਲੋਗੋ ਰਿਲੀਜ਼ ਕੀਤਾ ਗਿਆ ਹੈ।
Facebook Comment
Project by : XtremeStudioz