Close
Menu

ਏਕਤਾ ਕਪੂਰ ਦੇਵੇਗੀ ਇਫਤਾਰ ਦੀ ਗਰੈਂਡ ਪਾਰਟੀ

-- 05 August,2013

Comedy-Circus-for-promoting-

ਮੁੰਬਈ- ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਫਿਲਮਕਾਰ ਅਤੇ ਜਤਿੰਦਰ ਦੀ ਪੁੱਤਰੀ ਏਕਤਾ ਕਪੂਰ ਇਫਤਾਰ ਦੀ ਗਰੈਂਡ ਪਾਰਟੀ ਦਾ ਆਯੋਜਨ ਕਰਨ ਜਾ ਰਹੀ ਹੈ। ਏਕਤਾ ਕਪੂਰ ਦੀ ਫਿਲਮ ‘ਵਨਸ ਅਪਾਨ ਏ ਟਾਈਮ ਇਨ ਮੁੰਬਈ ਅਗੇਨ’ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸੇ ਨੂੰ ਦੇਖਦੇ ਹੋਏ ਉਹ ਇਫਤਾਰ ਪਾਰਟੀ ਦਾ ਆਯੋਜਨ ਕਰਨ ਜਾ ਰਹੀ ਹੈ। ਏਕਤਾ ਕਪੂਰ ਦੀ ਇਸ ਪਾਰਟੀ ਵਿਚ ਬਾਲੀਵੁੱਡ ਦੇ ਸਾਰੇ ਮਸ਼ਹੂਰ ਕਲਾਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਾਰਟੀ ਵਿਚ ਅਕਸ਼ੈ ਕੁਮਾਰ ਨੇ ਇਕ ਜ਼ਮਾਨੇ ਵਿਚ ਆਪਣੇ ਮੁਕਾਬਲੇਬਾਜ਼ ਰਹੇ ਅਜੇ ਦੇਵਗਨ ਨੂੰ ਵਿਸ਼ੇਸ਼ ਤੌਰ ‘ਤੇ ਨਿਊਤਾ ਦਿੱਤਾ ਹੈ।
ਏਕਤਾ ਕਪੂਰ ਦੀ ਇਸ ਪਾਰਟੀ ਵਿਚ ‘ਵਨਸ ਅਪਾਨ ਏ ਟਾਈਮ ਇਨ ਮੁੰਬਈ ਅਗੇਨ’ ਦੀ ਪੂਰੀ ਸਟਾਰ ਕਾਸਟ ਟੀਮ ਸ਼ਿਰਕਤ ਕਰੇਗੀ। ਏਕਤਾ ਕਪੂਰ ਨੇ ਇਸ ਪਾਰਟੀ ਵਿਚ ਕੰਗਨਾ ਰਨਾਓਤ ਨੂੰ ਵੀ ਸੱਦਾ ਭੇਜਿਆ ਹੈ। ਏਕਤਾ ਇਸ ਪਾਰਟੀ ਦਾ ਆਯੋਜਨ ਮੁੰਬਈ ਦੇ ਇਕ ਸ਼ਾਨਦਾਰ ਹੋਟਲ ਵਿਚ 6 ਅਗਸਤ ਨੂੰ ਕਰਨ ਜਾ ਰਹੀ ਹੈ।

Facebook Comment
Project by : XtremeStudioz