Close
Menu

ਏਸ਼ਿਆਈ ਕੱਪ ਲਈ ਪੁੱਜੀ ਭਾਰਤੀ ਟੀਮ ਦਾ ਸ਼ਾਨਦਾਰ ਸਵਾਗਤ

-- 21 December,2018

ਅਬੂਧਾਬੀ, 21 ਦਸੰਬਰ
ਭਾਰਤੀ ਫੁਟਬਾਲ ਟੀਮ ਏਐੱਫਸੀ ਏਸ਼ਿਆਈ ਕੱਪ ਦੇ ਵਿਚ ਹਿੱਸਾ ਲੈਣ ਲਈ ਟੂਰਨਾਮੈਂਟ ਤੋਂ 17 ਦਿਨ ਪਹਿਲਾਂ ਵੀਰਵਾਰ ਨੂੰ ਇੱਥੇ ਕਪਤਾਨ ਸੁਨੀਲ ਸ਼ੇਤਰੀ ਦੀ ਅਗਵਾਈ ’ਚ ਪੁੱਜ ਗਈ ਹੈ। ਭਾਰਤੀ ਟੀਮ ਪਹਿਲੀ ਕੌਮੀ ਟੀਮ ਹੈ, ਜੋ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਇੱਥੇ ਪੁੱਜੀ ਹੈ। ਭਾਰਤੀ ਦਲ ਦਾ ਹਵਾਈ ਅੱਡੇ ਉੱਤੇ ਭਾਰਤੀ ਦੂਤਾਵਾਸ ਦੇ ਖਿਡਾਰੀਆਂ ਨੇ ਸ਼ਾਨਦਾਰ ਸਵਾਗਤ ਕੀ਼ਤਾ ਹੈ।
ਭਾਰਤ ਨੂੰ ਗਰੁੱਪ (ਏ) ਵਿਚ ਰੱਖਿਆ ਗਿਆ ਹੈ। ਇੱਥੇ ਟੀਮ ਦਾ ਪਹਿਲਾ ਮੈਚ 6 ਜਨਵਰੀ ਨੂੰ ਥਾਈਲੈਂਡ ਦੇ ਨਾਲ ਹੋਵੇਗਾ। ਇਸ ਤੋਂ ਬਾਅਦ ਟੀਮ 10 ਜਨਵਰੀ ਨੂੰ ਯੂਏਈ ਨਾਲ ਅਤੇ 14 ਜਨਵਰੀ ਬਹਿਰੀਨ ਦੇ ਨਾਲ ਭਿੜੇਗੀ। ਇਹ ਚੌਥਾ ਮੌਕਾ ਹੈ ਜਦੋਂ ਭਾਰਤੀ ਟੀਮ ਨੇ ਏਸ਼ਿਆਈ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ। ਇਸ ਤੋਂ ਪਹਿਲਾਂ 2011 ਵਿਚ ਭਾਰਤੀ ਟੀਮ ਨੇ ਚੈਂਪੀਅਨਸ਼ਿਪ ਵਿਚ ਥਾਂ ਬਣਾਈ ਸੀ। ਭਾਰਤ ਆਪਣੀਆਂ ਤਿਆਰੀਆਂ ਦੇ ਸਿਲਸਿਲੇ ਵਿਚ 27 ਦਸੰਬਰ ਨੂੰ ਓਮਾਨ ਦੇ ਨਾਲ ਖੇਡੇਗਾ।
ਟੀਮ ਦੇ ਮੁੱਖ ਕੋਚ ਗੈਰੀ ਕੰਸਟਾਈਨ ਨੇ ਟੀਮ ਦੀਆਂ ਤਿਆਰੀਆਂ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਅਤੇ ਚੈਂਪੀਅਨਸ਼ਿਪ ਦੇ ਪ੍ਰਬੰਧਕਾਂ ਨੇ ਸਾਡਾ ਸ਼ਾਨਦਾਰ ਸਵਾਗਤ ਕੀਤਾ ਹੈ। ਉਨ੍ਹਾਂ ਨੇ ਇਸ ਦੇ ਲਈ ਧੰਨਵਾਦ ਕੀਤਾ ਹੈ। ਟੀਮ ਦਾ ਮਾਹੌਲ ਬਹੁਤ ਵਧੀਆ ਹੈ। ਟੀਮ ਜਲਦੀ ਤੋਂ ਜਲਦੀ ਸਥਾਨ ਹਾਲਤਾਂ ਦੇ ਨਾਲ ਸਹਿਜ ਹੋਣ ਲਈ ਯਤਨਸ਼ੀਲ ਹੈ।

Facebook Comment
Project by : XtremeStudioz