Close
Menu

ਏਸ਼ੀਅਨ ਖੇਡਾਂ : ਮੁੱਕੇਬਾਜ਼ ਵਿਕਾਸ ਕ੍ਰਿਸ਼ਣ ਦਾ ਟੀਚਾ ਇਤਿਹਾਸ ਸਿਰਜਣਾ

-- 16 August,2018

ਨਵੀਂ ਦਿੱਲੀ : ਤਜ਼ਰਬੇਕਾਰ ਮੁੱਕੇਬਾਜ਼ ਵਿਕਾਸ ਕ੍ਰਿਸ਼ਣ ਇਸ ਵਾਰ ਏਸ਼ੀਆਈ ਖੇਡਾਂ ‘ਚ ਆਪਣਾ ਨਾਂ ਇਤਿਹਾਸ ‘ਚ ਦਰਜ ਕਰਾਉਣ ਦੇ ਇਰਾਦੇ ਨਾਲ ਰਿੰਗ ‘ਚ ਉਤਰਣਗੇ। 2010 ਦੇ ਸੋਨ ਤਮਗਾ ਅਤੇ 2014 ਦੇ ਕਾਂਸੀ ਤਮਗਾ ਜੇਤੂ ਵਿਕਾਸ ਲਗਾਤਾਰ ਤਿਨ ਏਸ਼ੀਆਈ ਖੇਡਾਂ ‘ਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਬਣਨ ਦੇ ਟੀਚੇ ਨਾਲ ਏਸ਼ੀਆਈ ਖੇਡਾਂ ‘ਚ ਉੱਤਰ ਰਿਹਾ ਹੈ ਜਿਸਦੀ ਸ਼ੁਰੂਆਤ ਇੰਡੋਨੇਸ਼ੀਆ ਦੇ 2 ਸ਼ਹਿਰਾਂ ਜਕਾਰਤਾ ਅਤੇ ਪਾਲੇਮਬਾਂਗ ‘ਚ 18 ਅਗਸਤ ਤੋਂ ਹੋਵੇਗੀ।

ਵਿਕਾਸ ਜੇਕਰ ਇਸ ਵਾਰ ਤਮਗਾ ਜਿੱਤਣ ‘ਚ ਸਫਲ ਹੋ ਜਾਂਦੇ ਹਨ ਤਾਂ ਉਹ ਏਸ਼ੀਆਈ ਖੇਡਾਂ ‘ਚ ਤਮਗਾ ਜਿੱਤਣ ਦਾ ਮਾਮਲੇ ‘ਚ ਹਵਾ ਸਿੰਘ ਅਤੇ ਵਜਿੰਦਰ ਸਿੰਘ ਵਰਗੇ ਦਿੱਗਜ ਮੁੱਕੇਬਾਜ਼ਾਂ ਨੂੰ ਪਿੱਛੇ ਛੱਡ ਦੇਵੇਗਾ। ਹਵਾ ਸਿੰਘ ਨੇ 1996 ਅਤੇ 1970 ‘ਚ ਲਗਾਤਾਰ 2 ਏਸ਼ੀਅਨ ਖੇਡਾਂ ‘ਚ ਸੋਨ ਜਿੱਤਿਆ ਜਿਸਦੀ ਬਰਾਬਰੀ ਅਜੇ ਤੱਕ ਕੋਈ ਭਾਰਤੀ ਮੁੱਕੇਬਾਜ਼ ਨਹੀਂ ਕਰ ਸਕਿਆ। ਵਜਿੰਦਰ ਸਿੰਘ ਨੇ 2006 ‘ਚ ਦੋਹਾ ‘ਚ ਕਾਂਸੀ ਤਮਗਾ ਜਿੱਤਣ ਦੇ ਬਾਅਦ 2010 ‘ਚ ਸੋਨ ਤਮਗਾ ਜਿੱਤਿਆ ਸੀ।

ਕੋਈ ਦਬਾਅ ਨਹੀਂ
ਇਹ ਪੁਛਣ ‘ਤੇ ਕਿ ਏਸ਼ੀਅਨ ਖੇਡਾਂ ‘ਚ ਉਸ ‘ਤੇ ਕਿਸੇ ਤਰ੍ਹਾਂ ਦਾ ਦਬਾਅ ਹੋਵੇਗਾ, ਵਿਕਾਸ ਨੇ ਕਿਹਾ, ” ਨਹੀਂ ਅਜਿਹਾ ਨਹੀਂ ਹੈ। ਅਸਲ ‘ਚ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗਾ ਜਿੱਤਣ ਨਾਲ ਮੇਰੇ ਤੋਂ ਸਾਰਾ ਦਬਾਅ ਹੱਟ ਗਿਆ ਹੈ। ਮਾਨਸਿਕ ਰੂਪ ਨਾਲ ਮੈਂ ਕਾਫੀ ਚੰਗੇ ਹਾਲਾਤ ‘ਚ ਹਾਂ। ਹੁਣ ਮੈਂ ਪੂਰੀ ਤਰ੍ਹਾਂ ਫਿਟ ਹਾਂ। ਵਿਕਾਸ ਦੇ ਨਾਂ ਵਿਸ਼ਵ ਚੈਂਪੀਅਨਸ਼ਿਪ ‘ਚ ਵੀ ਤਮਗਾ ਹੈ।

Facebook Comment
Project by : XtremeStudioz