Close
Menu

ਏਸ਼ੀਅਨ ਯੂਥ ਐਥਲੈਟਿਕਸ ‘ਚ 5ਵੇਂ ਸਥਾਨ ‘ਤੇ ਰਿਹਾ ਭਾਰਤ

-- 13 May,2015

ਦੋਹਾ¸ ਭਾਰਤ ਕਤਰ ਦੇ ਦੋਹਾ ਵਿਚ ਸੋਮਵਾਰ ਨੂੰ ਖਤਮ ਹੋਈ ਪਹਿਲੀ ਏਸ਼ੀਆਈ ਨੌਜਵਾਨ ਐਥਲੈਟਿਕਸ ਚੈਂਪੀਅਨਸ਼ਿਪ ਵਿਚ 2 ਸੋਨ, 6 ਚਾਂਦੀ ਤੇ 6 ਕਾਂਸੀ ਤਮਗੇ ਸਮੇਤ ਕੁਲ 14 ਤਮਗੇ ਜਿੱਤ ਕੇ ਪੰਜਵੇਂ ਸਥਾਨ ‘ਤੇ ਰਿਹਾ।
ਏਸ਼ੀਆਈ ਖੇਡ ਮਹਾਸ਼ਕਤੀ ਚੀਨ ਨੇ 16 ਸੋਨ, 11 ਚਾਂਦੀ ਤੇ 5 ਕਾਂਸੀ ਸਮੇਤ ਕੁਲ 32 ਤਮਗੇ ਜਿੱਤ ਕੇ ਅੰਕ ਸੂਚੀ ਵਿਚ ਪਹਿਲਾ ਸਥਾਨ ਹਾਸਲ ਕੀਤਾ ਤੇ ਉਹ ਹੋਰ ਦੇਸ਼ਾਂ ਤੋਂ ਕਿਤੇ ਅੱਗੇ ਰਿਹਾ। ਚੈਂਪੀਅਨਸ਼ਿਪ ਵਿਚ ਕੁਲ 24 ਦੇਸ਼ਾਂ ਨੇ ਅੰਕ ਸੂਚੀ ਵਿਚ ਆਪਣਾ ਨਾਂ ਦਰਜ ਕਰਾਇਆ। ਚੀਨ ਤੋਂ ਬਾਅਦ ਭਾਰਤ ਇਕੋ-ਇਕ ਅਜਿਹਾ ਦੇਸ਼ ਰਿਹਾ, ਜਿਸਨੇ ਦਹਾਈ ਦੀ ਸੰਖਿਆ ਵਿਚ ਤਮਗੇ ਜਿੱਤੇ।
ਭਾਰਤ ਸਭ ਤੋਂ ਵੱਧ ਤਮਗੇ ਜਿੱਤਣ ਦੇ ਮਾਮਲੇ ਵਿਚ ਦੂਜੇ ਸਥਾਨ ‘ਤੇ ਰਿਹਾ ਪਰ ਸੋਨ ਤਮਗਾ ਸੰਖਿਆ ਦੇ ਮਾਮਲੇ ਵਿਚ ਦੋ ਸੋਨ ਤਮਗੇ ਜਿੱਤਣ ਕਾਰਨ ਭਾਰਤ ਨੂੰ ਪੰਜਵਾਂ ਸਥਾਨ ਮਿਲਿਆ। ਤਾਈਪੇ ਨੇ ਚਾਰ ਸੋਨ ਸਮੇਤ ਪੰਜ ਤਮਗੇ ਜਿੱਤ ਕੇ ਦੂਜਾ, ਕਜ਼ਾਕਿਸਤਾਨ ਨੇ ਤਿੰਨ ਸੋਨ ਸਮੇਤ ਕੁਲ 8 ਤਮਗੇ ਜਿੱਤ ਕੇ ਤੀਜਾ ਸਥਾਨ ਹਾਸਲ ਕੀਤਾ।
ਭਾਰਤੀ ਲੜਕਿਆਂ ਨੇ ਜਿੱਥੇ ਦੋ ਸੋਨ, ਪੰਜ ਚਾਂਦੀ ਤੇ ਚਾਰ ਕਾਂਸੀ ਤਮਗੇ ਜਿੱਤੇ, ਉਥੇ ਹੀ ਲੜਕੀਆਂ ਨੇ ਇਕ ਚਾਂਦੀ ਤੇ ਦੋ ਕਾਂਸੀ ਤਮਗੇ ਜਿੱਤੇ। ਚੈਂਪੀਅਨਸ਼ਿਪ ਦੇ ਆਖਰੀ ਦਿਨ ਭਾਰਤੀ ਲੜਕਿਆਂ ਦੀ ਮੇਡਲੇ ਰਿਲੈ ਟੀਮ ਨੇ ਇਕ ਮਿੰਟ 53.74 ਸੈਕੰਡ ਦਾ ਨਵਾਂ ਰਾਸ਼ਟਰੀ ਨੌਜਵਾਨ ਰਿਕਾਰਡ ਬਣਾਉਂਦੇ ਹੋਏ ਚਾਂਦੀ ਤਮਗਾ ਹਾਸਲ ਕੀਤਾ। ਸੋਨੂ ਕੁਮਾਰ ਨੇ ਤਿਹਰੀ ਛਾਲ ਵਿਚ ਕਾਂਸੀ ਤਮਗਾ ਜਿੱਤਿਆ। ਭਾਰਤ ਨੂੰ ਚੈਂਪੀਅਨਸ਼ਿਪ ਵਿਚ ਦੋ ਸੋਨ ਤਮਗੇ ਦਿੱਲੀ ਦੇ ਬੇਅੰਤ ਸਿੰਘ ਨੇ 800 ਮੀਟਰ ਵਿਚ ਅਤੇ ਮਹਾਰਾਸ਼ਟਰ ਦੀ ਕਿਸਨ ਤਦਵੀ ਨੇ 3000 ਮੀਟਰ ਵਿਚ ਦਿਵਾਏ।

Facebook Comment
Project by : XtremeStudioz