Close
Menu

ਏਸ਼ੀਆਈ ਖੇਡਾਂ : ਜੋੜੀਦਾਰ ਨਾ ਮਿਲਣ ਤੋਂ ਨਾਰਾਜ਼ ਲਿਏਂਡਰ ਪੇਸ ਟੂਰਨਾਮੈਂਟ ਤੋਂ ਹਟੇ

-- 17 August,2018

ਨਵੀਂ ਦਿੱਲੀ — ਭਾਰਤ ਦੇ ਅਨੁਭਵੀ ਟੈਨਿਸ ਖਿਡਾਰੀ ਲਿਏਂਡਰ ਪੇਸ ਡਬਲਜ਼ ‘ਚ ‘ਮਾਹਰ’ ਜੋੜੀਦਾਰ ਨਾ ਮਿਲਣ ਕਾਰਨ ਏਸ਼ੀਆਈ ਖੇਡਾਂ ਤੋਂ ਹਟ ਗਏ ਹਨ। ਪੇਸ ਨੂੰ ਜੂਝ ਰਹੇ ਸਿੰਗਲ ਖਿਡਾਰੀ ਸੁਮਿਤ ਨਾਗਲ ਦੇ ਨਾਲ ਜੋੜੀ ਬਣਾਉਣ ਨੂੰ ਕਿਹਾ ਗਿਆ ਸੀ, ਕਿਉਂਕਿ ਸਰਬ ਭਾਰਤ ਟੈਨਿਸ ਸੰਘ (ਏ.ਆਈ.ਟੀ.ਏ.) ਦੇਸ਼ ਦੇ ਚੋਟੀ ਦੇ ਡਬਲਜ਼ ਖਿਡਾਰੀਆਂ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਦੀ ਬੇਨਤੀ ‘ਤੇ ਜੋੜੀ ਬਣਾਉਣ ਨੂੰ ਸਹਿਮਤ ਹੋ ਗਿਆ ਸੀ। ਪੇਸ ਪਹਿਲਾਂ ਹੀ ਟਾਪ ਯੋਜਨਾ ਤੋਂ ਬਾਹਰ ਕੀਤੇ ਜਾਣ ਤੋਂ ਨਾਰਾਜ਼ ਸਨ। ਪਰ ਇਸ 45 ਸਾਲਾ ਖਿਡਾਰੀ ਨੇ ਖੁਦ ਨੂੰ ਖੇਡਾਂ ਦੇ ਲਈ ਉਪਲਬਧ ਰਖਿਆ ਸੀ, ਜਿੱਥੇ ਉਨ੍ਹਾਂ ਪੰਜ ਗੋਲਡ ਸਮੇਤ 8 ਤਮਗੇ ਜਿੱਤੇ।

ਪੇਸ ਨੇ ਕਿਹਾ ਬਹੁਤ ਹੀ ਨਿਰਾਸ਼ਾ ਦੇ ਨਾਲ ਇਹ ਕਹਿ ਰਿਹਾ ਹਾਂ ਕਿ ਮੈਂ ਇੰਡੋਨੇਸ਼ੀਆ ‘ਚ ਆਗਾਮੀ ਏਸ਼ੀਆਈ ਖੇਡਾਂ ‘ਚ ਨਹੀਂ ਖੇਡਾਂਗਾ। ਉਨ੍ਹਾਂ ਕਿਹਾ ਇੰਨੇ ਹਫਤਿਆਂ ਪਹਿਲੇ ਤੋਂ ਲਗਾਤਾਰ ਬੇਨਤੀ ਕਰਨ ਦੇ ਬਾਵਜੂਦ ਇਹ ਦੁਖ ਦੀ ਗੱਲ ਹੈ ਕਿ ਅਸੀਂ ਏਸ਼ੀਆਈ ਖੇਡਾਂ ‘ਚ ਦੂਜੀ ਮਜ਼ਬੂਤ ਡਬਲਜ਼ ਜੋੜੀ ਦੇ ਲਈ ਡਬਲਜ਼ ਮਾਹਰ ਨੂੰ ਟੀਮ ‘ਚ ਸ਼ਾਮਲ ਨਹੀਂ ਕੀਤਾ ਹੈ। ਦਿਵਿਜ ਅਤੇ ਬੋਪੰਨਾ ਦੇ ਨਾਲ ਖੇਡਣ ਦਾ ਫੈਸਲਾ ਕਰਨ ਦੇ ਬਾਅਦ ਕਪਤਾਨ ਜੀਸ਼ਾਨ ਅਲੀ ਦੇ ਕੋਲ ਪੇਸ ਦੀ ਜੋੜੀ ਨਾਗਲ ਜਾਂ ਰਾਜਕੁਮਾਰ ਦੇ ਨਾਲ ਬਣਾਉਣ ਦੇ ਇਲਾਵਾ ਕੋਈ ਬਦਲ ਨਹੀਂ ਸੀ।

ਪੇਸ ਨੇ ਚੁੱਕਿਆ ਸੀ ਸਵਾਲ
ਪੇਸ ਨੇ ਸਵਾਲ ਉਠਾਇਆ ਕਿ ਆਖਰ ਏ.ਆਈ.ਟੀ.ਏ. ਦੋ ਮਾਹਰ ਡਬਲਜ਼ ਟੀਮਾਂ ਕਿਉਂ ਨਹੀਂ ਉਤਾਰ ਸਕਦਾ। ਉਨ੍ਹਾਂ ਕਿਹਾ ਕਿ ਰਾਮਕੁਮਾਰ ਕਾਫੀ ਚੰਗੇ ਖਿਡਾਰੀ ਹਨ ਅਤੇ ਮੈਂ ਉਨ੍ਹਾਂ ਨਾਲ ਡਬਲਜ਼ ਖੇਡਣਾ ਪਸੰਦ ਕਰਦਾ, ਪਰ ਇਹ ਧਿਆਨ ‘ਚ ਰਖਦੇ ਹੋਏ ਉਨ੍ਹਾਂ ਕੋਲ ਸਿੰਗਲ ‘ਚ ਤਮਗਾ ਜਿੱਤਣ ਦਾ ਸੁਨਹਿਰਾ ਮੌਕਾ ਹੈ, ਪਰ ਇਹ ਸਹੀ ਨਹੀਂ ਹੋਵੇਗਾ ਕਿ ਮੈਂ ਉਸ ਦੇ ਸਰਵਸ੍ਰੇਸ਼ਠ ਮੁਕਾਬਲੇ ‘ਚ ਉਸ ਦਾ ਧਿਆਨ ਭਟਕਾਵਾਂ। ਜ਼ਿਕਰਯੋਗ ਹੈ ਕਿ ਪੇਸ ਪਿਛਲੀਆਂ ਦੋ ਏਸ਼ੀਆਈ ਖੇਡਾਂ ਤੋਂ ਬਾਹਰ ਰਹਿਣ ਦੇ ਬਾਅਦ ਇਸ ਵਾਰ ਇਸ ਪ੍ਰਤੀਯੋਗਿਤਾ ‘ਚ ਵਾਪਸੀ ਕਰਨ ਵਾਲੇ ਸਨ।

Facebook Comment
Project by : XtremeStudioz