Close
Menu

ਏਸ਼ੀਆਈ ਖੇਡਾਂ : ਨਿਸ਼ਾਨੇਬਾਜ਼ ਰਾਹੀ ਨੇ 25 ਮੀਟਰ ਪਿਸਟਲ ‘ਚ ਭਾਰਤ ਲਈ ਜਿੱਤਿਆ ਚੌਥਾ ਸੋਨਾ

-- 22 August,2018

ਪਾਲੇਮਬਾਂਗ : ਨਿਸ਼ਾਨੇਬਾਜ਼ ਰਾਹੀ ਸਰਨੋਬਤ ਨੇ ਏਸ਼ੀਆਈ ਖੇਡਾਂ 2018 ਦੇ 25 ਮੀਟਰ ਪਿਸਟਲ ‘ਚ ਭਾਰਤ ਨੂੰ ਚੌਥਾ ਸੋਨ ਤਮਗਾ ਦਿਵਾਇਆ ਹੈ। ਇਸ ਦੇ ਨਾਲ ਹੀ ਉਹ ਏਸ਼ੀਅਨ ਖੇਡਾਂ ਵਿਚ ਭਾਰਤ ਵਲੋਂ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਸ਼ੂਟਰ ਵੀ ਬਣ ਗਈ ਹੈ। ਇਸ ਤੋਂ ਪਹਿਲਾਂ ਭਾਰਤ ਦੀ ਨੌਜਵਾਨ ਸਟਾਰ ਨਿਸ਼ਾਨੇਬਾਜ਼ ਮੰਨੂ ਭਾਕਰ ਅਤੇ ਸਰਨੋਬਤ ਰਾਹੀ ਨੇ ਮਹਿਲਾਵਾਂ ਦੀ 25 ਮੀਟਰ ਪਿਸਟਲ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਸੀ। ਮੰਨੂ ਨੇ ਪ੍ਰਿਸਿਸ਼ਨ ‘ਚ 297 ਅਤੇ ਰੈਪਿਡ ‘ਚ 593 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਸੀ । ਇਸ ਦੇ ਨਾਲ ਹੀ ਉਸ ਨੇ ਇਸ ਮੁਕਾਬਲੇ ਦਾ ਗੇਮ ਰਿਕਾਰਡ ਵੀ ਤੋੜਿਆ। ਇਸ ਤੋਂ ਇਲਾਵਾ ਰਾਹੀ ਨੇ ਪ੍ਰਿਸਿਸ਼ਨ ‘ਚ 288 ਅਤੇ ਰੈਪਿਡ ‘ਚ 580 ਅੰਕਾਂ ਨਾਲ 7ਵਾਂ ਸਥਾਨ ਹਾਸਲ ਕੀਤਾ ਸੀ।
ਰਾਸ਼ਟਰਮੰਡਲ ਖੇਡਾਂ ‘ਚ ਵੀ ਜਿੱਤ ਚੁੱਕੀ ਹੈ ਸੋਨਾ
30 ਅਕਤੂਬਰ 1990 ਨੂੰ ਮਹਾਰਾਸ਼ਟਰ ਦੇ ਕੋਲਹਾਪੁਰ ‘ਚ ਜੰਮੀ ਰਾਹੀ ਸਰਨੋਬਤ ਇਸ ਤੋਂ ਪਹਿਲਾਂ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਦੀ 25 ਮੀਟਰ ਪਿਸਟਲ ਮੁਕਾਬਲੇ ‘ਚ ਜਿੱਤ ਕੇ ਚਰਚਾ ‘ਚ ਆਈ ਸੀ। 2013 ‘ਚ ਹੋਏ ਇਨ੍ਹਾਂ ਮੁਕਾਬਲਿਆਂ ਦੌਰਾਨ ਫਾਈਨਲ ‘ਚ ਰਾਹੀ ਨੇ ਕੋਰੀਆ ਦੇ ਚਾਂਗਵਾਨ ‘ਚ ਚਲ ਰਹੇ ਵਿਸ਼ਵ ਕੱਪ ਦੌਰਾਨ ਸਥਾਨਕ ਨਿਸ਼ਾਨੇਬਾਜ਼ ਕੇਯੋਂਗੇ ਕਿਮ ਨੂੰ 8-6 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਉਹ ਵਿਸ਼ਵ ਕੱਪ ‘ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਪਿਸਟਲ ਨਿਸ਼ਾਨੇਬਾਜ਼ ਵੀ ਹੈ। ਰਾਸ਼ਟਰਮੰਡਲ 2010 ‘ਚ ਇਕ ਸੋਨ ਅਤੇ ਇਕ ਚਾਂਦੀ ਤਮਗਾ ਜਿੱਤਣ ਵਾਲੀ ਰਾਹੀ ਨੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ, 2011 ‘ਚ ਕਾਂਸੀ ਤਮਗਾ ਜਿੱਤ ਕੇ ਓਲੰਪਿਕ ਦਾ ਟਿਕਟ ਕਟਾਇਆ ਸੀ। 2014 ਰਾਸ਼ਟਰਮੰਡਲ ਖੇਡਾਂ ਦੇ 25 ਮੀਟਰ ਏਅਰ ਪਿਸਟਲ ‘ਚ ਰਾਹੀ ਸਰਨੋਬਤ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤਿਆ ਸੀ।

Facebook Comment
Project by : XtremeStudioz