Close
Menu

ਏਸ਼ੀਆਈ ਖੇਡਾਂ : ਨਿਸ਼ਾਨੇਬਾਜ਼ ਹੀਨਾ ਸਿੱਧੂ ਨੇ 10 ਮੀਟਰ ਏਅਰ ਪਿਸਟਲ ‘ਚ ਜਿੱਤਿਆ ਕਾਂਸੀ ਤਮਗਾ

-- 24 August,2018

ਜਕਾਰਤਾ : ਭਾਰਤ ਦੀ ਹੀਨਾ ਸਿੱਧੂ ਨੇ ਏਸ਼ੀਆਈ ਖੇਡਾਂ 2018 ਦੇ 10 ਮੀਟਰ ਏਅਰ ਪਿਸਟਲ ‘ਚ ਕਾਂਸੀ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਭਾਰਤ ਦੇ ਹੁਣ ਕੁਲ 23 ਤਮਗੇ ਹੋ ਗਏ ਹਨ ਜਿਸ ਵਿਚ 6 ਸੋਨ, 4 ਚਾਂਦੀ ਅਤੇ 13 ਕਾਂਸੀ ਤਮਗੇ ਹਨ।ਹਾਲਾਂਕਿ ਮੰਨੂ ਭਾਕਰ ਇਸ ਵਾਰ ਵੀ ਤਮਗੇ ਤੋਂ ਖੁੰਝ ਗਈ। ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ‘ਚ ਹੀਨਾ ਨੇ 219.2 ਦਾ ਸਕੋਰ ਕਰ ਪੋਡਿਅਮ ‘ਤੇ ਜਗ੍ਹਾ ਬਣਾਈ ਅਤੇ ਕਾਂਸੀ ਤਮਗਾ ਜਿੱਤਿਆ। ਇਨ੍ਹਾਂ ਖੇਡਾਂ ‘ਚ ਲਗਾਤਾਰ ਖੁੰਝ ਰਹੀ 16 ਸਾਲ ਦੀ ਮੰਨੂ ਇਸ ਵਾਰ ਵੀ ਤਮਗੇ ਤੱਕ ਨਹੀਂ ਪਹੁੰਚ ਸਕੀ ਅਤੇ 8 ਖਿਡਾਰੀਆਂ ਦੀ ਫੀਲਡ ‘ਚ ਪੰਜਵੇਂ ਨੰਬਰ ‘ਤੇ ਰਹੀ। ਮੰਨੂ ਨੇ 176.2 ਦਾ ਸਕੋਰ ਕੀਤਾ। 28 ਸਾਲਾਂ ਹੀਨਾ ਨੇ ਇਸ ਤੋਂ ਪਹਿਲਾਂ 2010 ਦੇ ਗਵਾਂਗਝੂ ਖੇਡਾਂ ‘ਚ ਵੀ 10 ਮੀਟਰ ਏਅਰ ਪਿਸਟਲ ਮੁਕਾਬਲੇ ਦਾ ਕਾਂਸੀ ਤਮਗਾ ਜਿੱਤਿਆ ਸੀ ਜਦਕਿ ਇਸ ਸਾਲ ਹੋਏ 2010 ਦਿੱਲੀ ਰਾਸ਼ਟਰਮੰਡਲ ਖੇਡਾਂ ‘ਚ ਉਸ ਨੇ 10 ਮੀਟਰ ਏਅਰ ਪਿਸਟਲ ‘ਚ ਸੋਨ ਤਮਗਾ ਜਿੱਤਿਆ ਸੀ। ਚੰਗੀ ਲੈਅ ‘ਚ ਚਲ ਰਹੀ ਭਾਰਤੀ ਨਿਸ਼ਾਨੇਬਾਜ਼ ਨੇ ਇਸ ਸਾਲ ਗੋਲਡ ਕੋਸਟ ਖੇਡਾਂ ‘ਚ 25 ਮੀਟਰ ਪਿਸਟਲ ‘ਚ ਸੋਨ ਤਮਗਾ ਜਿੱਤਿਆ ਸੀ। ਉਹ ਪਿਛਲੇ ਏਸ਼ੀਆਈ ਖੇਡਾਂ ‘ਚ ਵੀ 25 ਮੀਟਰ ਪਿਸਟਲ ‘ਚ ਕਾਂਸੀ ਤਮਗਾ ਜਿੱਤ ਚੁੱਕੀ ਹੈ।

Facebook Comment
Project by : XtremeStudioz