Close
Menu

ਏਸ਼ੀਆਈ ਖੇਡਾਂ 2018 : ਭਾਰਤ ਨੇ ਹਾਂਗਕਾਂਗ ਨੁੰ 26-0 ਨਾਲ ਦਰੜ ਕੇ 86 ਸਾਲਾ ਪੁਰਾਣਾ ਰਿਕਾਰਡ ਤੋੜਿਆ

-- 22 August,2018

ਜਕਾਰਤਾ— ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੇ ਪੂਲ ਬੀ ਮੈਚ ‘ਚ ਅੱਜ ਇੱਥੇ ਹਾਂਗਕਾਂਗ ਨੂੰ 26-0 ਨਾਲ ਦਰੜ ਕੇ ਕੌਮਾਂਤਰੀ ਹਾਕੀ ‘ਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਦੋਹਾਂ ਟੀਮਾਂ ਵਿਚਾਲੇ ਦਾ ਡੁੰਘਾ ਫਰਕ ਸਾਫ ਨਜ਼ਰ ਆ ਰਿਹਾ ਸੀ। ਭਾਰਤ ਨੇ ਇਸ ਦੌਰਾਨ ਆਪਣੀ ਸਭ ਤੋਂ ਵੱਡੀ ਜਿੱਤ ਦੇ 86 ਸਾਲ ਪੁਰਾਣੇ ਰਿਕਾਰਡ ਨੂੰ ਤੋੜਿਆ ਜਦੋਂ ਉਸ ਨੇ ਅਮਰੀਕਾ ਨੂੰ ਓਲੰਪਿਕ ‘ਚ 24-1 ਨਾਲ ਹਰਾਇਆ ਸੀ। ਕੌਮਾਂਤਰੀ ਹਾਕੀ ‘ਚ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਨਿਊਜ਼ੀਲੈਂਡ ਦੇ ਨਾਂ ਦਰਜ ਹੈ ਜਿਸ ਨੇ 1994 ‘ਚ ਸਮੋਆ ਨੂੰ 36-1 ਨਾਲ ਹਰਾਇਆ ਸੀ। 

ਭਾਰਤ ਦੇ ਦਬਦਬੇ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਮੈਚ ਖਤਮ ਹੋਣ ‘ਚ 7 ਮਿੰਟ ਬਚੇ ਸਨ ਉਦੋਂ ਟੀਮ ਨੇ ਗੋਲਕੀਪਰ ਨੂੰ ਮੈਦਾਨ ਤੋਂ ਹਟਾ ਦਿੱਤਾ ਸੀ। ਇਸ ਤੋਂ ਪਹਿਲਾਂ ਭਾਰਤੀ ਪੁਰਸ਼ ਹਾਕੀ ਟੀਮ ਨੇ ਹੇਠਲੀ ਰੈਂਕਿੰਗ ‘ਤੇ ਕਾਬਜ ਇੰਡੋਨੇਸ਼ੀਆ ਨੂੰ 17-0 ਨਾਲ ਹਰਾ ਕੇ ਏਸ਼ੀਆਈ ਖੇਡਾਂ ‘ਚ ਖਿਤਾਬ ਦਾ ਬਚਾਅ ਕਰਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਪੂਲ ਏ ਦੇ ਇਕਤਰਫਾ ਮੁਕਾਬਲੇ ‘ਚ ਭਾਰਤ ਦੇ ਲਈ ਤਿੰਨ ਭਾਰਤੀ ਖਿਡਾਰੀਆਂ ਨੇ ਹੈਟ੍ਰਿਕ ਬਣਾਈ। ਦਿਲਪ੍ਰੀਤ ਸਿੰਘ (6ਵੇਂ, 29ਵੇਂ, 32ਵੇਂ ਮਿੰਟ), ਸਿਮਰਨਜੀਤ ਸਿੰਘ (13ਵੇਂ, 38ਵੇਂ, 53ਵੇਂ ਮਿੰਟ) ਅਤੇ ਮਨਦੀਪ ਸਿੰਘ (29ਵੇਂ, 44ਵੇਂ, 49ਵੇਂ ਮਿੰਟ) ਨੇ ਹੈਟ੍ਰਿਕ ਲਗਾਈ।

Facebook Comment
Project by : XtremeStudioz