Close
Menu

ਏਸ਼ੀਆ ‘ਚ ਵੱਡੀ ਭੂਮਿਕਾ ਨਿਭਾਅ ਸਕਦੈ ਭਾਰਤ- ਸਿੰਗਾਪੁਰ

-- 30 May,2015

ਸਿੰਗਾਪੁਰ, 30 ਮਈ – ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੇਇਨ ਲੂੰਗ ਨੇ ਕਿਹਾ ਕਿ ਜੇ ਭਾਰਤ ਆਪਣੀ ਅਰਥ ਵਿਵਸਥਾ ਨੂੰ ਹੋਰ ਖੁੱਲ੍ਹਾ ਕਰੇ ਤੇ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰੇ ਤਾਂ ਉਹ ਏਸ਼ੀਆ ‘ਚ ਵੱਡੀ ਭੂਮਿਕਾ ਨਿਭਾਅ ਸਕਦਾ ਹੈ। ਉਨ੍ਹਾਂ ਨੇ ਇਹ ਗੱਲ ਸਾਲਾਨਾ ਸ਼ਾਂਗਰੀ ਲਾ ਸੰਵਾਦ ਨੂੰ ਸੰਬੋਧਨ ਕਰਦੇ ਹੋਈ ਕਹੀ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਭਾਰਤ ਨੂੰ ਨਵੀਂ ਆਵਾਜ਼ ਦਿੱਤੀ ਹੈ ਤੇ ਪੂਰਬ ਏਸ਼ੀਆਈ ਖੇਤਰ, ਭਾਰਤ ਦੇ ਨਾਲ ਉਨ੍ਹਾਂ ਦੀ ਹਿੱਸੇਦਾਰੀ ਨੂੰ ਮਜ਼ਬੂਤ ਬਣਾਉਣ ਵੱਲ ਦੇਖ ਰਿਹਾ ਹੈ। ਇਸ ਪ੍ਰੋਗਰਾਮ ‘ਚ 26 ਦੇਸ਼ਾਂ ਦੇ ਸੈਨਿਕ ਪ੍ਰਮੁੱਖਾਂ ਨੇ ਹਿੱਸਾ ਲਿਆ।

Facebook Comment
Project by : XtremeStudioz