Close
Menu

ਏਸ਼ੇਜ਼ ‘ਚ ਇੰਗਲੈਂਡ ਦਾ ਪੱਲੜਾ ਭਾਰੀ : ਅਫਰੀਦੀ

-- 17 June,2015

ਲੰਡਨ,  ਪਾਕਿਸਤਾਨ ਦੇ ਤਜ਼ਰਬੇਕਾਰ ਆਲਰਾਊਂਡਰ ਸ਼ਾਹਿਦ ਅਫਰੀਦੀ ਦਾ ਮੰਨਣਾ ਹੈ ਕਿ ਅਗਾਮੀ ਏਸ਼ੇਜ਼ ਲੜੀ ਦੌਰਾਨ ਆਸਟ੍ਰੇਲੀਆ ਵਿਰੁੱਧ ਇੰਗਲੈਂਡ ਨੂੰ ਘਰੇਲੂ ਹਲਾਤਾਂ ਦਾ ਫਾਇਦਾ ਮਿਲੇਗਾ। ਅਫਰੀਦੀ ਨੇ ਕਿਹਾ, ”ਨਿਸ਼ਚਿਤ ਰੂਪ ਨਾਲ ਘਰੇਲੂ ਹਾਲਾਤ ਵਿਚ ਖੇਡਣ ਦਾ ਮੇਜ਼ਬਾਨ ਟੀਮ ਨੂੰ ਫਾਇਦਾ ਹੋਵੇਗਾ ਤੇ ਲੜੀ ਵਿਚ ਉਸਦਾ ਹੀ ਪੱਲੜਾ ਭਾਰੀ ਰਹੇਗਾ। ਇੰਗਲੈਂਡ ਦੇ ਗੇਂਦਬਾਜ਼ ਇੱਥੋਂ ਦੇ ਹਲਾਤਾਂ ਤੋਂ ਭਲੀ-ਭਾਂਤ ਜਾਣੂ ਹਨ ਤੇ ਉਨ੍ਹਾਂ ਨੂੰ ਪਤਾ ਹੈ ਕਿ ਇਨ੍ਹਾਂ ਹਲਾਤਾਂ ਵਿਚ ਕਿਵੇਂ ਵਿਕਟਾਂ ਹਾਸਲ ਕਰੀਆਂ ਹਨ। ਜੇਕਰ ਤੁਸੀਂ ਧਿਆਨ ਦਿਓ ਤਾਂ ਦੇਖੋਗੇ ਕਿ ਵਿਦੇਸ਼ਾਂ ਦੀ ਤੁਲਨਾ ਵਿਚ ਮੇਜ਼ਬਾਨ ਗੇਂਦਬਾਜ਼ ਘਰੇਲੂ ਪਿੱਚਾਂ ‘ਤੇ ਵੱਧ ਖਤਰਨਾਕ ਹੋ ਜਾਂਦੇ ਹਨ।”

Facebook Comment
Project by : XtremeStudioz