Close
Menu

ਏਸ਼ੀਆ ਕੱਪ ਦੀ ਟੀਮ ‘ਚੋਂ ਸੁਨੀਲ ਬਾਹਰ

-- 05 August,2013

sunil_hockey_player

ਨਵੀਂ ਦਿੱਲੀ – 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਆਗਾਮੀ ਏਸ਼ੀਆ ਕੱਪ ਹਾਕੀ ਟੂਰਨਾਮੈਂਟ ‘ਚ ਭਾਰਤ ਦੀਆਂ ਉਮੀਦਾਂ ਨੂੰ ਉਦੋਂ ਝਟਕਾ ਲੱਗਾ, ਜਦੋਂ ਸਟਾਰ ਫਾਰਵਰਡ ਐੱਸ. ਵੀ. ਸੁਨੀਲ ਕੂਹਣੀ ਦੀ ਸੱਟ ਕਾਰਨ 24 ਅਗਸਤ ਤੋਂ 1 ਸਤੰਬਰ ਤੱਕ ਹੋਣ ਵਾਲੀ ਇਸ ਪ੍ਰਤੀਯੋਗਤਾ ‘ਚੋਂ ਬਾਹਰ ਹੋ ਗਿਆ। ਸੁਨੀਲ ਤੋਂ ਪਹਿਲਾਂ ਸਟ੍ਰਾਈਕਰ ਆਕਾਸ਼ਦੀਪ ਸਿੰਘ, ਦਾਨਿਸ਼ ਮੁਜਤਬਾ ਅਤੇ ਗੁਰਵਿੰਦਰ ਸਿੰਘ ਚਾਂਡੀ ਵੀ ਸੱਟਾਂ ਕਾਰਨ ਇਸ ਅਹਿਮ ਟੂਰਨਾਮੈਂਟ ‘ਚੋਂ ਬਾਹਰ ਹੋ ਗਏ ਹਨ। ਸੁਨੀਲ ਨੂੰ ਬੰਗਲੌਰ ਦੇ ਸਾਈਂ ਕੇਂਦਰ ‘ਚ ਅਭਿਆਸ ਕੈਂਪ ਦੌਰਾਨ ਸੱਟ ਲੱਗ ਗਈ ਸੀ ਅਤੇ ਉਸ ਨੂੰ 6 ਹਫਤਿਆਂ ਦੇ ਆਰਾਮ ਦੀ ਸਲਾਹ ਦਿੱਤੀ ਗਈ ਹੈ। ਇਸ ਸਟਾਰ ਫਾਰਵਰਡ ਨੇ ਕਿਹਾ ਕਿ ਟ੍ਰੇਨਿੰਗ ਦੌਰਾਨ ਮੈਨੂੰ ਸੱਟ ਲੱਗ ਗਈ ਸੀ।
ਮੈਂ ਤਿਲਕ ਗਿਆ ਅਤੇ ਗੋਲਕੀਪਰ ਨਾਲ ਟਕਰਾ ਗਿਆ, ਜਿਸ ਨਾਲ ਸੱਟ ਲੱਗ ਗਈ। ਉਨ੍ਹਾਂ ਕਿਹਾ ਕਿ ਇਹ ਕਾਫੀ ਨਿਰਾਸ਼ਾਜਨਕ ਹੈ ਕਿ ਮੈਂ ਏਸ਼ੀਆ ਕੱਪ ਵਰਗੇ ਮਹੱਤਵਪੂਰਨ ਟੂਰਨਾਮੈਂਟ ‘ਚ ਨਹੀਂ ਖੇਡ ਸਕਦਾ ਪਰ ਮੈਂ ਪ੍ਰਾਰਥਨਾ ਕਰਾਂਗਾ ਕਿ ਸਾਡੀ ਟੀਮ ਏਸ਼ੀਆ ਕੱਪ ‘ਚ ਜਿੱਤੇ, ਜਿਸ ਨਾਲ ਅਸੀਂ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਸਕਾਂਗੇ।

Facebook Comment
Project by : XtremeStudioz