Close
Menu

ਏ ਆਈ ਈ ਟੀਚਰਜ਼ ਯੂਨੀਅਨ ਨਾਲ ਸਿੱਖਿਆ ਮੰਤਰੀ ਨੇ ਕੀਤੀ ਮੁਲਾਕਾਤ

-- 30 October,2013

bawa 1ਚੰਡੀਗੜ੍ਹ,30 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਰਾਜ ਦੇ ਸਕੂਲਾਂ ਵਿਚ ਵਿਦਿਆ ਦਾ ਮਿਆਰ ਉਚਾ ਚੁੱਕਣ ਅਤੇ ਲੋੜੀਦਾ ਬੁਨਿਆਦੀ ਢਾਂਚਾ ਮੁਹੱਈਆ ਕਰਨ ਸਮੇਤ ਅਧਿਆਪਕ ਵਰਗ ਨੂੰ ਦਰਪੇਸ਼ ਮੁਸ਼ਕਲਾਂ ਹੱਲ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ ਤਾਂ ਜੋ ਰਾਸ਼ਟਰ ਨਿਰਮਾਤਾ ਵਜੋਂ ਬੱਚਿਆਂ ਨੂੰ ਆਦਰਸ਼ਕ ਵਿਦਿਆ ਪ੍ਰਦਾਨ ਕਰਨ ਵਾਲੇ ਅਧਿਆਪਕਾਂ ਨੂੰ ਬੇਹਤਰ ਮਾਹੌਲ ਪ੍ਰਦਾਨ ਕੀਤਾ ਜਾ ਸਕੇ।
ਇਹ ਪ੍ਰਗਟਾਵਾ ਅੱਜ ਇਥੇ ਸਿੱਖਿਆ ਮੰਤਰੀ ਪੰਜਾਬ ਸ ਸਿਕੰਦਰ ਸਿੰਘ ਮਲੂਕਾ ਨੇ ਪੰਜਾਬ  ਦੀ ਅਲਟਰਨੇਟਿਵ ਇਨੋਵੇਟਿਵ ਐਜੁਕੇਸ਼ਨ, ਯੂਨੀਅਨ ( ਏ ਆਈ ਈ ਯੂਨੀਅਨ)  ਦੇ ਨਾਲ ਇਕ ਮੀਟਿੰਗ ਦੋਰਾਨ ਕੀਤਾ ਜੋ ਆਪਣੀਆਂ ਮੰਗਾਂ ਦੇ ਸਬੰਧ ਵਿਚ ਉਚੇਚੇ ਤੋਰ ‘ਤੇ ਸਿੱਖਿਆ ਮੰਤਰੀ ਨੂੰ ਮਿਲਣ ਲਈ ਪੁੱਜਾ।
ਸਿਖਿਆ ਮੰਤਰੀ ਨੇ ਕਿਹਾ ਕਿ ਸਮੁੱਚੇ ਦੇਸ਼ ਵਿਚੋ ਪੰਜਾਬ ਰਾਜ ਸਿਖਿਆ ਦੇ ਖੇਤਰ ਵਿਚ ਪਹਿਲੇ ਨੰਬਰ ਤੇ ਮੋਹਰੀ ਸੂਬੇ ਵਜੋਂ ਉਭਰਿਆ ਹੈ ਅਤੇ ਪੰਜਾਬ ਸਰਕਾਰ ਰਾਜ ਵਿਚ ਸਿਖਿਆ ਦੇ ਮਿਆਰ, ਸਕੂਲਾਂ ਵਿਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਅਤੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਪੁਰ ਕਰਨ ਲਈ ਵਚਨਬੱਧ ਹੈ।
ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਅਧਿਆਪਕ ਯੂਨੀਅਨ ਦੀਆਂ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ। ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਅਧਿਆਪਕ ਵਰਗ ਦੀਆਂ ਸਮਸਿਆਵਾਂ ਤੋਂ ਭਲੀ-ਭਾਂਤ ਜਾਣੂ ਹਨ ਅਤੇ ਉਹਨਾ ਦੀ ਦਿੱਲੀ ਇੱਛਾ ਹੈ ਕਿ ਰਾਸ਼ਟਰ ਦੇ ਨਿਰਮਾਤਾ ਅਧਿਆਪਕ ਵਰਗ ਨੂੰ ਬੇਹਤਰ ਨਤੀਜੇ ਦੇਣ ਲਈ ਢੁੱਕਵਾਂ ਵਿਦਿਅਕ ਮਾਹੋਲ ਪ੍ਰਦਾਨ ਕੀਤਾ ਜਾਵੇ। ਨਾਲ ਹੀ ਉਹਨਾ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਜਿਥੇ ਸਰਕਾਰ ਉਹਨਾ ਦੀ ਬੇਹਤਰੀ ਲਈ ਯਤਨਸ਼ੀਲ ਹੈ ਉਥੇ ਅਧਿਆਪਕ ਵੀ ਬੇਹਤਰ ਨਤੀਜੇ ਦੇਣ ਲਈ ਸਖਤ ਮਿਹਨਤ ਅਤੇ ਤਨ-ਦੇਹੀ ਨਾਲ ਵਿਦਿਆਰਥੀਆਂ ਨੂੰ ਵਿਦਿਆ ਪ੍ਰਦਾਨ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਦੇ ਸਕੂਲਾਂ ਵਿਚ ਵੱਖ-ਵੱਖ ਤਰ੍ਹਾਂ ਦੀਆਂ ਖਾਲੀ ਅਸਾਮੀਆਂ ਭਰਨ ਲਈ ਰਾਜ ਸਰਕਾਰ ਯਤਨਸ਼ੀਲ ਹੈ।
ਅੱਜ ਦੀ ਇਸ ਮੀਟਿੰਗ ਵਿਚ ਸ੍ਰੀ ਮਤੀ ਅੰਜਲੀ ਭਾਵਰਾਂ, ਪ੍ਰਿੰਸੀਪਲ ਸਕੱਤਰ ਸਿੱਖਿਆ, ਸ੍ਰੀ ਕੁਮਾਰ ਰਾਹੁਲ ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਸ੍ਰੀ ਮਤੀ ਦਰਸ਼ਨ ਕੌਰ ਡੀ ਪੀ ਆਈ ਐਲੀਮੈਂਟਰੀ, ਯੂਨੀਅਨ ਦੇ ਨੁਮਾਇੰਦੇ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ  ਸ਼ਾਮਲ ਸਨ।

Facebook Comment
Project by : XtremeStudioz