Close
Menu

ਏ. ਐਸ. ਆਈ. ਤੇ ਹੋਮਗਾਰਡ ਜਵਾਨ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ 5-5 ਸਾਲ ਕੈਦ

-- 10 December,2014

ਬਠਿੰਡਾ, ਬਠਿੰਡਾ ਦੀ ਵਧੀਕ ਸੈਸ਼ਨ ਜੱਜ ਪਰਮਜੀਤ ਕੌਰ ਦੀ ਅਦਾਲਤ ਨੇ ਨਸ਼ਾ ਤਸਕਰੀ ਦੇ ਦੋਸ਼ ਹੇਠ ਪੰਜਾਬ ਪੁਲਿਸ ਦੇ ਇਕ ਸਹਾਇਕ ਸਬ ਇੰਸਪੈਕਟਰ ਮਨਜੀਤ ਸਿੰਘ ਵਸਨੀਕ ਉਗੋਕੇ, ਪੰਜਾਬ ਹੋਮਗਾਰਡ ਦੇ ਇਕ ਜਵਾਨ ਤਾਰ ਸਿੰਘ ਵਸਨੀਕ ਰਾਮਨਿਵਾਸ ਤੇ ਕੁਲਦੀਪ ਸਿੰਘ ਵਸਨੀਕ ਦਿਆਲਪੁਰਾ ਮਿਰਜ਼ਾ ਨੂੰ 5-5 ਸਾਲ ਦੀ ਕੈਦ ਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਪੁਲਿਸ ਸੂਤਰਾਂ ਅਨੁਸਾਰ ਉਪਰੋਕਤ ਦੋਸ਼ੀਆਂ ਨੂੰ ਬਾਲਿਆਂਵਾਲੀ ਪੁਲਿਸ ਨੇ 14 ਅਪ੍ਰੈਲ, 2013 ਨੂੰ ਪਿੰਡ ਮੰਡੀਕਲਾਂ ਨੇੜੇ ਇਕ ਨਹਿਰ ਦੇ ਪੁਲ ‘ਤੇ ਕੀਤੀ ਨਾਕਾਬੰਦੀ ਦੌਰਾਨ ਕਾਬੂ ਕੀਤਾ ਸੀ, ਜਦੋਂ ਉਹ ਇਕ ਕਾਰ ਵਿਚ ਸਵਾਰ ਹੋ ਕੇ ਆ ਰਹੇ ਸਨ, ਦੋਸ਼ੀਆਂ ਨੇ ਪੁਲਿਸ ਦੇਖ ਕੇ ਉਥੋਂ ਕਾਰ ਸਮੇਤ ਖਿਸਕਣ ਦੀ ਕੋਸ਼ਿਸ ਕੀਤੀ, ਪ੍ਰੰਤੂ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਕੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ‘ਚੋਂ ਇਕ ਕਿੱਲੋ 200 ਗ੍ਰਾਮ ਅਫ਼ੀਮ ਬਰਾਮਦ ਹੋਈ ਸੀ। ਇਨ੍ਹਾਂ ਵਿਰੁੱਧ ਥਾਣਾ ਬਾਲਿਆਂਵਾਲੀ ਵਿਖੇ ਕੇਸ ਦਰਜ ਕੀਤਾ ਗਿਆ ਸੀ।

Facebook Comment
Project by : XtremeStudioz