Close
Menu

ਐਂਟਨੀ ਦੇ ਬਿਆਨ ਦੇ ਖਿਲਾਫ ਵਿਸ਼ੇਸ਼ ਅਧਿਕਾਰ ਹਨਨ ਦੇ ਪ੍ਰਸਤਾਵ ਦਾ ਨੋਟਿਸ

-- 07 August,2013

2HiRes

ਨਵੀਂ ਦਿੱਲੀ-7 ਅਗਸਤ (ਦੇਸ ਪ੍ਰਦੇਸ ਟਾਈਮਜ਼)- ਪਾਕਿਸਤਾਨੀ ਫੌਜੀਆਂ ਵੱਲੋਂ 5 ਭਾਰਤੀ ਫੌਜੀਆਂ ਦੇ ਕਤਲ ਦੇ ਮੁੱਦੇ ‘ਤੇ ਰੱਖਿਆ ਮੰਤਰੀ ਏ. ਕੇ. ਐਂਟਨੀ ਦੇ ਬਿਆਨ ਦੇ ਖਿਲਾਫ ਭਾਜਪਾ ਨੇ ਬੁੱਧਵਾਰ ਨੂੰ ਲੋਕ ਸਭਾ ‘ਚ ਵਿਸ਼ੇਸ਼ ਅਧਿਕਾਰ ਹਨਨ ਦੇ ਪ੍ਰਸਤਾਵ ਦਾ ਨੋਟਿਸ ਦਿੱਤਾ ਹੈ। ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਨੇ ਸਦਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਭਾਜਪਾ ਨੇਤਾ ਯਸ਼ਵੰਤ ਸਿਨਹਾ ਵੱਲੋਂ ਉਕਤ ਮਾਮਲੇ ‘ਚ ਵਿਸ਼ੇਸ਼ ਅਧਿਕਾਰ ਹਨਨ ਦੇ ਪ੍ਰਸਤਾਵ ਦਾ ਨੋਟਿਸ ਪ੍ਰਾਪਤ ਹੋਇਆ ਹੈ। ਨੋਟਿਸ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਫੌਜੀਆਂ ਦੇ ਕਤਲ ਦੇ ਮੁੱਦੇ ‘ਤੇ ਸਦਨ ‘ਚ ਵਿਰੋਧੀ ਬਿਆਨ ਦੇ ਕੇ ਸਦਨ ਨੂੰ ਵਹਿਮੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਪੀਕਰ ਨੇ ਕਿਹਾ ਕਿ ਇਹ ਨੋਟਿਸ ਉਨ੍ਹਾਂ ਦੇ ਵਿਚਾਰ ਅਧੀਨ ਹੈ।
ਇਸ ਤੋਂ ਪਹਿਲਾਂ ਸਿਨਹਾ ਨੇ ਸਦਨ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਰੱਖਿਆ ਮੰਤਰੀ ਦਾ ਬਿਆਨ ਹਾਸੇ ਯੋਗ ਹੈ ਜੋ ਰੱਖਿਆ ਮੰਤਰਾ ਦੇ ਪਹਿਲਾਂ ਦਿੱਤੇ ਗਏ ਬਿਆਨ ਤੋਂ ਪੂਰੀ ਤਰ੍ਹਾਂ ਵੱਖ ਹੈ। ਦੂਜੇ ਪਾਸੇ ਲੋਕ ਸਭਾ ‘ਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਵੀ ਰੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਉਹ ਦੇਸ਼ ਤੋਂ ਮੁਆਫੀ ਮੰਗੇ। ਯਸ਼ਵੰਤ ਸਿਨਹਾ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਅਸੀਂ ਐਂਟਨੀ ਦੇ ਉਸ ਬਿਆਨ ‘ਤੇ ਡੂੰਘਾ ਇਤਰਾਜ਼ ਜ਼ਾਹਰ ਕਰਦੇ ਹਾਂ ਕਿ ਪਾਕਿਸਤਾਨੀ ਫੌਜ ਦੀ ਵਰਦੀ ਪਾਈ ਭਾਰੀ ਹਥਿਆਰਾਂ ਨਾਲ ਲੈੱਸ 20 ਅੱਤਵਾਦੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਨੇ ਕਿਹਾ ਸੀ ਕਿ,”ਇੱਥੇ ਬੈਠੇ-ਬੈਠੇ ਕਿਵੇਂ ਵੇਖ ਲਿਆ ਕਿ ਉਹ ਅੱਤਵਾਦੀ ਸਨ। ਤੁਹਾਡੀ (ਰੱਖਿਆ ਮੰਤਰੀ) ਵੱਡੀ ਪੈਨੀ ਨਜ਼ਰ ਹਨ। ਅਸੀਂ ਰੱਖਿਆ ਮੰਤਰੀ ਦੀ ਇਸ ਸ਼ਬਦਾਵਲੀ ‘ਤੇ ਡੂੰਘਾ ਇਤਰਾਜ਼ ਜ਼ਾਹਰ ਕਰਦੇ ਹਨ। ਅਜੇ ਵੀ ਭਾਰਤ ਸਰਕਾਰ ਪਾਕਿਸਤਾਨ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ। ਇਹ ਬਹੁਤ ਨਿੰਦਣਯੋਗ ਹੈ।”

Facebook Comment
Project by : XtremeStudioz