Close
Menu

ਐਂਡਰਿਊ ਸ਼ੀਅਰ ਬਣੇ ਕੈਨੇਡਾ ਦੀ ਟੋਰੀ ਪਾਰਟੀ ਦੇ ਪ੍ਰਧਾਨ

-- 29 May,2017

ਵੈਨਕੂਵਰ, ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਦੀ ਵਾਗਡੋਰ ਸੰਭਾਲਣ ਲਈ ਹੋਈ ਚੋਣ ਵਿੱਚ ਐਂਡਰੀਊ ਸ਼ੀਅਰ ਜੇਤੂ ਰਹੇ। 38 ਸਾਲਾ ਐਂਡਰੀਊ, ਹਾਰਪਰ ਸਰਕਾਰ ਮੌਕੇ ਹਾਊਸ ਦੇ ਸਪੀਕਰ ਸਨ। ਉਹ ਕਈ ਵਾਰ ਸਸਕੈਚਵਨ ਤੋਂ ਸੰਸਦ ਮੈਂਬਰ ਚੁਣੇ ਗਏ। ਅਕਤੂਬਰ 2015 ਵਿੱਚ ਪਾਰਟੀ ਦੀ ਚੋਣਾਂ ਵਿੱਚ ਹਾਰ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨੇ ਸਿਆਸਤ ਤੋਂ ਸੰਨਿਆਸ ਲੈ ਲਿਆ ਸੀ। ਉਦੋਂ ਪਾਰਟੀ ਨੇ ਸੰਸਦ ਮੈਂਬਰ ਰੋਨਾ ਐਂਬਰੋਜ਼ ਨੂੰ ਆਰਜ਼ੀ ਤੌਰ ’ਤੇ ਪ੍ਰਧਾਨਗੀ ਸੌਂਪੀ ਸੀ। ਉਹ ਹਾਊਸ ਵਿੱਚ ਵਿਰੋਧੀ ਪਾਰਟੀ ਦੇ ਆਗੂ ਦੀ ਜ਼ਿੰਮੇਵਾਰੀ ਵੀ ਨਿਭਾ ਰਹੀ ਸੀ। ਸ਼ੀਅਰ ਨੇ ਹੋਰਾਂ ਦੇ ਮੁਕਾਬਲੇ 50 ਫੀਸਦੀ ਅੰਕ ਹਾਸਲ ਕੀਤੇ। ਉਂਜ ਦੀਪਕ ਓਬਰਾਏ, ਰਿੱਕ ਪੀਟਰਸਨ, ਕ੍ਰਿਸ ਅਲੈਗਜ਼ੈਂਡਰ, ਲਿਜ਼ਾ ਰਿਐਤ ਤੇ ਸਟੀਵਨ ਬਲੈਂਨੀ ਵੀ ਪ੍ਰਧਾਨਗੀ ਦੌੜ ਵਿੱਚ ਸ਼ਾਮਲ ਸਨ ਪਰ ਉਹ ਪਾਰਟੀ ਡੈਲੀਗੇਟਾਂ ਦੀ ਪਸੰਦ ਨਾ ਬਣ ਸਕੇ ਤੇ ਸ਼ੁਰੂਆਤੀ ਚੋਣ  ਦੌਰਾਨ ਹੀ ਬਾਹਰ ਹੋ ਗਏ।

Facebook Comment
Project by : XtremeStudioz