Close
Menu

ਐਚ ਏ ਐਲ ਨੇ ਬ੍ਰਹਮੋਸ ਮਿਸਾਈਲ ਨਾਲ ਲੈਸ ਸੁਖੋਈ-30 ਹਵਾਈ ਫੌਜ ਨੂੰ ਸੌਂਪਿਆ

-- 19 February,2015

ਬੰਗਲੌਰ, ਐਚ ਏ ਐਲ ਨੇ ਭਾਰਤੀ ਹਵਾਈ ਫੌਜ ਨੂੰ ਸੁਪਰ ਸੋਨਿਕ ਕਰੂਜ਼ ਮਿਸਾਈਲ ਬ੍ਰਹਮੋਸ ਨਾਲ ਲੈਸ ਪਹਿਲਾ ਸੁਖੋਖਈ-30 ਲੜਾਕੂ ਹਵਾਈ ਜਹਾਜ਼ ਅੱਜ ਸੌਂਪ ਦਿੱਤਾ। ਬ੍ਰਹਮੋਸ ਮਿਸਾਈਲ ਲੱਗਣ ਨਾਲ ਇਹ ਲੜਾਕੂ ਜਹਾਜ਼ ‘ਬਹੁਤ ਘਾਤਕ’ ਹੋ ਗਿਆ ਹੈ।  ਇਸੇ ਦੌਰਾਨ ਅੱਜ ਭਾਰਤ ਨੇ ਪਰਮਾਣੂ ਹਥਿਆਰ ਲੈ ਕੇ ਜਾਣ ਦੇ ਸਮਰੱਥ ਪ੍ਰਿਥਵੀ-99 ਮਿਸਾਈਲ ਦੀ ਉੜੀਸਾ ਦੇ ਫੌਜੀ ਟਿਕਾਣੇ ਤੋਂ ਸਫਲ ਪਰਖ ਕੀਤੀ। ਐਚ ਏ ਐਲ ਦੇ ਚੇਅਰਮੈਨ ਟੀ. ਸੁਵਰਨਾ ਰਾਜੂ ਨੇ ਪੱਤਰਕਾਰਾਂ ਨੂੰ ਦੱਸਿਆ, ”ਸੁਖੋਈ 30 ਵਿੱਚ ਕਰੂਜ਼ ਮਿਸਾਈਲ ਲੱਗਣ ਨਾਲ ਇਹ ਬਹੁਤ ਘਾਤਕ ਹਥਿਆਰ  ਵਾਲਾ ਲੜਾਕੂ ਜਹਾਜ਼ ਬਣ ਗਿਆ ਹੈ। ਇਹ ਸਭ  ਕੁਝ ਦੇਸੀ  ਤਕਨੀਕ ਰਾਹੀਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ, ”ਅੱਜ ਦਾ ਦਿਨ ਸਾਡੇ ਲਈ ਮਾਣਮੱਤਾ  ਹੈ। ਇਸ ਨਾਲ ਦੇਸ਼ ਦੀ ਹਵਾਈ ਤਾਕਤ ਕਈ ਗੁਣਾ ਵਧ ਗਈ ਹੈ।”
ਬ੍ਰਹਮੋਸ ਮਿਸਾਈਲ ਭਾਰਤ, ਰੂਸ ਦੇ ਸਾਂਝੇ ਉੱਦਮ ਨਾਲ ਤਿਆਰ ਕੀਤੀ  ਗਈ ਹੈ। ਆਵਾਜ਼ ਦੀ ਗਤੀ ਤੋਂ ਤੇਜ਼ ਚੱਲਣ ਵਾਲੀ ਇਸ ਮਿਸਾਈਲ ਦੀ ਮਾਰ ਸਮਰੱਥਾ 290 ਕਿਲੋਮੀਟਰ ਹੈ।

ਪ੍ਰਿਥਵੀ-99 ਦੀ ਸਫਲ ਪਰਖ
ਭਾਰਤ ਨੇ ਅੱਜ ਪਰਮਾਣੂ ਹਥਿਆਰ ਲੈ ਕੇ ਜਾਣ ਦੇ ਸਮਰੱਥ ਪ੍ਰਿਥਵੀ-99 ਦੀ ਸਫਲ ਪਰਖ ਕੀਤੀ। ਇਹ ਪਰਖ ਬਾਲਾਸੌਰ ਜ਼ਿਲ੍ਹੇ ਵਿਚਲੀ ਚਾਂਦੀਪੁਰ ਰੇਂਜ ਵਿੱਚ ਕੀਤੀ ਗਈ। ਅੱਜ ਦੀ ਪਰਖ ਮੋਬਾਈਲ ਲਾਂਚਰ ਤੋਂ ਕੀਤੀ ਗਈ। ਦੇਸ਼ ਦੀ ਸੈਨਾ ਵਿੱਚ ਸ਼ਾਮਲ ਹੋਣ ਵਾਲੀਆਂ ਮਿਸਾਈਲਾਂ ਵਿੱਚ ਪ੍ਰਿਥਵੀ ਸਭ ਤੋਂ ਪਹਿਲੀ ਹੈ।

Facebook Comment
Project by : XtremeStudioz