Close
Menu

ਐਜੂਕੇਸ਼ਨ ਸੇਵਿੰਗਜ਼ ਪਲੈਨ ਲਈ ਵਧਾਈ ਜਾਵੇਗੀ ਗ੍ਰਾਂਟ : ਹਾਰਪਰ

-- 09 September,2015

ਮਿਸੀਸਾਗਾ ਓਂਟਾਰੀਓ- ਕੰਜ਼ਰਵਟਿਵਜ਼ ਵੱਲੋਂ ਇਹ ਵਾਅਦਾ ਕੀਤਾ ਗਿਆ ਹੈ ਕਿ ਲੋਅ ਅਤੇ ਮਿਡਲ ਇੰਕਮ ਫ਼ੈਮਲੀਜ਼ ਲਈ ਐਜੂਕੇਸ਼ਨ ਸੇਵਿੰਗ ਯੋਜਨਾਵਾਂ ‘ਤੇ ਕੀਤੇ ਜਾਣ ਵਾਲੇ ਨਿਵੇਸ਼ ਵਿਚ ਫ਼ੈਡਰਲ ਸਰਕਾਰ ਵੱਲੋਂ ਸਹਾਇਤਾ ਕੀਤੀ ਜਾਵੇਗੀ। ਮੰਗਲਵਾਰ ਨੂੰ ਕੰਜ਼ਰਵਟਿਵ ਲੀਡਰ ਸਟੀਫ਼ਨ ਹਾਰਪਰ ਵੱਲੋਂ ਜੀਟੀਏ ਵਿਖੇ ਇਕ ਸਟੌਪ ‘ਤੇ ਕੈਨਪੇਨ ਦੌਰਾਨ ਇਹ ਵਾਅਦਾ ਕੀਤਾ ਗਿਆ। ਪਾਰਟੀ ਵੱਲੋਂ ਇਸ ਇਲਾਕੇ ਵਿਚ ਚੰਗੀ ਪਕੜ ਬਣਾਈ ਹੋਈ ਹੈ ਅਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਇਲਾਕੇ ਤੋਂ ਕੰਜ਼ਰਵਟਿਵ ਪਾਰਟੀ ਨੂੰ ਵੱਧ ਸੀਟਾਂ ਮਿਲਣਗੀਆਂ।

ਕੈਨੇਡੀਅਨ ਐਜੂਕੇਸ਼ਨ ਸੇਵਿੰਗਸ ਗ੍ਰਾਂਟ ਵਿਚ ਕੀਤੇ ਜਾਣ ਵਾਲੇ ਵਾਧੇ ਅਨੁਸਾਰ ਜੋ ਪਰਿਵਾਰ 44000 ਡਾਲਰ ਤੱਕ ਕਮਾ ਰਿਹਾ ਹੈ, ਉਸ ਨੂੰਅਆਪਣੇ ਬੱਚੇ ਦੀ ਪੜ੍ਹਾਈ ‘ਤੇ ਲਗਾਏ ਗਏ ਪਹਿਲੇ 500 ਡਾਲਰ ‘ਤੇ 200 ਡਾਲਰ ਹਰ ਸਾਲ ਦਿੱਤੇ ਜਾਣਗੇ। ਇਸੇ ਤਰ੍ਹਾਂ ਜਿਸ ਪਰਿਵਾਰ ਦੀ ਆਮਦਨੀ 88000 ਡਾਲਰ ਹੈ, ਉਸ ਨੂੰ 100 ਡਾਲਰ ਦਿੱਤੇ ਜਾਣਗੇ। ਹਾਰਪਰ ਨੇ ਮਿਸੀਸਾਗਾ ਵਿਖੇ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ, “ਸਾਡੇ ਵੱਲੋਂ ਕੀਤਾ ਗਿਆ ਇਹ ਵਾਅਦਾ ਅਫ਼ੋਰਡੇਬਲ ਹੈ ਅਤੇ ਇਸ ਨੂੰ ਲਾਜ਼ਮੀ ਤੌਰ ‘ਤੇ ਪੂਰਾ ਕੀਤਾ ਜਾਵੇਗਾ ਅਤੇ ਤੁਸੀਂ ਜਾਣਦੇ ਹੋ ਕਿ ਜਦੋਂ ਅਸੀਂ ਕੰਜ਼ਰਵਟਿਵਜ਼ ਵਾਅਦਾ ਕਰਦੇ ਹਾਂ ਤਾਂ ਉਸ ਨੂੰ ਕਿਸੇ ਵੀ ਹਾਲਤ ਵਿਚ ਪੂਰਾ ਜ਼ਰੂਰ ਕਰਦੇ ਹਾਂ।”

Facebook Comment
Project by : XtremeStudioz