Close
Menu

ਐਡਮਿੰਟਨ ‘ਚ ਵਾਪਰੇ ਹਾਦਸੇ ‘ਚ 4 ਜ਼ਖਮੀ, ਦੋਸ਼ੀ ਕਾਬੂ

-- 07 October,2013

edminton policeਐਡਮਿੰਟਨ,7 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਨਾਰਥ ਐਡਮਿੰਟਨ ‘ਚ ਬੀਤੇ ਦਿਨ 107-121 ਸਟਰੀਟ ‘ਤੇ ਸਵੇਰ ਸਮੇਂ ਵਾਪਰੇ ਇਕ ਹਾਦਸੇ ‘ਚ 4 ਵਿਅਕਤੀ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ ਇਕ ਕਾਰ ਅਤੇ ਕੈਬ (ਟੈਕਸੀ) ਦਰਮਿਆਨ ਟੱਕਰ ਹੋ ਗਈ, ਜਿਸ ‘ਚ ਜ਼ਖਮੀ ਹੋਏ ਉਕਤ ਵਿਅਕਤੀਆਂ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਇਕ ਕਾਲੇ ਰੰਗ ਦੀ ਬੀ. ਐੱਮ. ਡਬਲਿਊ ਕਾਰ, ਜਿਸ ਨੂੰ 21 ਸਾਲਾ ਵਿਅਕਤੀ ਚਲਾ ਰਿਹਾ ਸੀ ਅਤੇ ਉਸ ਦੀ ਨਾਲ ਦੀ ਸੀਟ ‘ਤੇ ਇਕ ਔਰਤ ਬੈਠੀ ਸੀ। ਪੁਲਸ ਦੀ ਸੂਚਨਾ ਅਨੁਸਾਰ ਇਹ ਕਾਰ ਚੋਰੀ ਦੀ ਦੱਸੀ ਜਾਂਦੀ ਹੈ, ਜਿਸ ਨੇ ਇਕ ਟੈਕਸੀ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਪਿੱਛੋਂ ਬੀ. ਐੱਮ. ਡਬਲਿਊ ਦੇ ਡਰਾਈਵਰ ਨੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਦੇ ਕੁੱਤਿਆਂ ਨੇ ਉਸ ਨੂੰ ਕਾਬੂ ਕਰ ਲਿਆ। ਜ਼ਖਮੀਆਂ ‘ਚੋਂ ਇਕ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾਂਦੀ ਹੈ। ਪੁਲਸ ਦੋਸ਼ੀ ਡਰਾਈਵਰ ਦੇ ਵਿਰੁੱਧ ਕਾਰਵਾਈ ਕਰ ਰਹੀ ਹੈ।

Facebook Comment
Project by : XtremeStudioz