Close
Menu

ਐਡਮਿੰਟਨ ਦਾ ਸਿਟੀ ਏਅਰਪੋਰਟ 30 ਨਵੰਬਰ ਤੋਂ ਪੱਕੇ ਤੌਰ ‘ਤੇ ਬੰਦ

-- 21 September,2013

airport

ਐਡਮਿੰਟਨ ,21 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਸਿਟੀ ਐਡਮਿੰਟਨ ਦੇ ਏਅਰਪੋਰਟ ਸੰਬੰਧੀ ਲੰਮੀ ਬਹਿਸ ਤੋਂ ਬਾਅਦ ਕੌਂਸਲਰਾਂ ਨੇ ਵੋਟਾਂ ਪਾ ਕੇ ਇਸ ਨੂੰ 30 ਨਵੰਬਰ ਤੋਂ ਪੱਕੇ ਤੌਰ ‘ਤੇ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਸਿਟੀ ਚੈਂਬਰ ‘ਚ ਬਹਿਸ ਹੋਈ ਸੀ। ਇਥੇ ਹਾਜ਼ਰ ਲੋਕਾਂ ਨੇ ਹੱਥ ਖੜ੍ਹੇ ਕਰਕੇ ਇਸ ਰਨਵੇਅ ਨੂੰ ਬੰਦ ਕਰਨ ਦੀ ਸਹਿਮਤੀ ਪ੍ਰਗਟ ਕਰ ਦਿੱਤੀ ਹੈ। ਸਿਰਫ ਕੌਂਸਲਰ ਕੈਰੀ ਡਿਊਟ ਨੇ ਹੀ ਇਸ ਦੇ ਵਿਰੋਧ ‘ਚ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਮੈਂ ਨਹੀਂ ਸੋਚਦਾ ਕਿ ਸਿਟੀ ਨੂੰ ਕਾਹਲੀ ‘ਚ ਅਜਿਹਾ ਕੋਈ ਕਦਮ ਚੁੱਕਣ ਦੀ ਲੋੜ ਹੈ ਜਾਂ ਸਿਟੀ ਨੂੰ ਪੈਸਿਆਂ ਦੀ ਸਖਤ ਲੋੜ ਹੈ। ਇਸ ਬਾਰੇ ਕੌਂਸਲਰ ਕਿਮ ਕਰੂਸਲ ਨੇ ਕਿਹਾ ਕਿ ਇਸ 217 ਹੈਕਟੇਅਰ ਦੀ ਪ੍ਰਾਪਰਟੀ ਨੂੰ ਨਵੇਂ ਸਿਰੇ ਤੋਂ ਆਬਾਦ ਕਰਨ ਲਈ ਤਕੜੇ ਵਕੀਲਾਂ ਵਲੋਂ ਕਲੋਜ਼ਿੰਗ ਦੇ ਪੇਪਰ ਤਿਆਰ ਕਰਵਾਏ ਜਾ ਰਹੇ ਹਨ।

Facebook Comment
Project by : XtremeStudioz