Close
Menu

ਐਡਮਿੰਟਨ ਦਾ ਸਿੱਖ ਹੈਰੀਟੇਜ ਮੇਲਾ ਗਿੱਲ ਹਰਦੀਪ ਨੇ ਲੁੱਟਿਆ

-- 05 August,2013

gill hardeep

ਐਡਮਿੰਟਨ ,5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਐਡਮਿੰਟਨ ਦੀ ਸਿੱਖ ਫੈਡਰੇਸ਼ਨ ਵੱਲੋ ਹਰ ਸਾਲ ਕਰਵਾਏ ਜਾਂਦੇ ਸਿੱਖ ਹੈਰੀਟੇਜ ਮੇਲੇ ਦੀ ਸਮਾਪਤੀ ਵਾਲੇ ਦਿਨ ਲੱਗੇ ਖੁੱਲੇ ਅਖਾੜੇ ‘ਚ ਨਿਸ਼ਾ ਬਰਾੜ ਚੰਡੀਗੜ੍ਹ, ਰਣਯੋਧ ਹੇਅਰ ਤੋਂ ਇਲਾਵਾ ਪੰਜਾਬੀ ਗਾਇਕ ਗਿੱਲ ਹਰਦੀਪ ਵੱਲੋ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ‘ਚ ਸੈਂਕੜੇ ਦਰਸ਼ਕਾਂ ਨੇ ਗਾਇਕੀ ਦੀਆਂ ਵੱਖ-ਵੱਖ ਵੰਨਗੀਆਂ ਦਾ ਆਨੰਦ ਮਾਣਿਆ। ਰਾਜੂ ਦੱਧਾਹੂਰੀਆਂ ਦੀ ਕਲਮ ਤੋਂ ਤਿਆਰ ‘ਪੰਜਾਬ ਮੇਰੇ ਦੀਏ ਧਰਤੀਏ ਨੀ ਫੁੱਲ ਪੱਤੀਆਂ ਵਿਚ ਕਿਉ ਤਾਰਦੇ ਹੋ, ਮਾਵਾਂ ਨੂੰ ਤਾਂ ਰੱਬ ਮੰਨਦੇ ਧੀਆਂ ਕੁੱਖਾਂ ਵਿਚ ਕਿਉੁਂ ਮਾਰਦੇ ਹੋ’ ਅਤੇ ਇਕ ਹੋਰ ਗੀਤ ‘ਤੁਸੀ ਥਾਂ-ਥਾਂ ਮਹਿਲ ਪਵਾ ਤੇ ਖੁਦ ਵਿਚ ਵੱਸਦੇ ਕੱਚਿਆ ਦੇ ਭੱਠਿਆ ਤੇ ਕੰਮ ਕਰਨ ਵਾਲਿਓ’ ਗੀਤ ਪ੍ਰੋਗਰਾਮ ਦਾ ਸਿਖਰ ਹੋ ਨਿਬੜਿਆਂ। ਇਸ ਤੋ ਇਲਾਵਾ ਨਿਸ਼ਾ ਬਰਾੜ ਨਾਲ ਮਿਲ ਕੇਂ ਚਮਕੀਲੇ ਦਾ ਦੋਗਾਣਾ ਵੀ ਪੇਸ਼ ਕੀਤਾ ਗਿਆ ।ਦੂਜੇ ਦਿਨ ਦੇ ਪ੍ਰੋਗਰਾਮ ਵਿਚ ਬੱਚਿਆ ਦੀਆਂ ਦੌੜਾਂ, ਬੀਬੀਆਂ ਦੀ ਮਿਊਜ਼ੀਕਲ ਚੇਅਰ ਤੋ ਇਲਾਵਾਂ ਸਥਾਨਕ ਕਬੱਡੀ ਦੀਆਂ ਟੀਮਾਂ ਅਜਾਦ ਕਬੱਡੀ ਕਲੱਬ ਅਤੇ ਸ਼ਹੀਦ ਭਗਤ ਸਿੰਘ ਕੱਬਡੀ ਕਲੱਬ ‘ਚ ਸ਼ੋਅ ਮੈਚ ਹੋਇਆ, ਜਿਸ ‘ਚ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਨੇ ਕੱਪ ਜਿੱਤਿਆ।

Facebook Comment
Project by : XtremeStudioz