Close
Menu

ਐਡਮਿੰਟਨ ਦੀਆਂ ਕੌਂਸਲ ਚੋਣਾਂ ‘ਚ ਨਿੱਤਰੇ ਦੋ ਪੰਜਾਬੀ

-- 07 October,2013

ਐਡਮਿੰਟਨ,7 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਐਡਮਿੰਟਨ ‘ਚ 21 ਅਕਤੂਬਰ ਨੂੰ ਹੋ ਰਹੀਆਂ ਕੌਂਸਲ ਦੀਆਂ ਚੋਣਾਂ ਦੌਰਾਨ ਵਾਰਡ ਨੰਬਰ-11 ਤੋਂ ਕੈਨੇਡਾ ਦੇ ਜੰਮਪਲ ਪੰਜਾਬੀ ਉਮੀਦਵਾਰ ਹਾਰਵੀ ਪਨੇਸਰ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਹਾਰਵੀ ਨੇ ਆਪਣੇ ਭਾਈਚਾਰੇ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਵਾਰਡ ਨੰਬਰ-12 ਤੋਂ ਪੰਜਾਬੀ ਉਮੀਦਵਾਰ ਅਮਰਜੀਤ ਸੋਹੀ ਤੀਜੀ ਵਾਰ ਚੋਣ ਮੈਦਾਨ ‘ਚ ਹਨ। ਉਹ ਆਪਣੇ ਵਲੋਂ ਕੀਤੇ ਕੰਮਾਂ ਨੂੰ ਮੁੱਖ ਰੱਖ ਕੇ ਲੋਕਾਂ ਕੋਲੋਂ ਵੋਟਾਂ ਦੀ ਮੰਗ ਕਰ ਰਹੇ ਹਨ। ਵੋਟਾਂ ਪਾਉਣ ਦਾ ਸਮਾਂ 8 ਤੋਂ 12 ਅਕਤੂਬਰ ਅਤੇ 15 ਤੋਂ 19 ਅਕਤੂਬਰ ਤੱਕ ਸਵੇਰੇ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਹੈ ਪਰ 21 ਅਕਤੂਬਰ ਨੂੰ ਸਾਰਾ ਦਿਨ ਹੀ ਵੋਟਾਂ ਪੈਣਗੀਆਂ।

Facebook Comment
Project by : XtremeStudioz