Close
Menu

ਐਡਮਿੰਟਨ ਦੇ ਨਗਰ ਕੀਰਤਨ ‘ਚ ਸਿੱਖਾਂ ਲਈ ਵੱਡਾ ਐਲਾਨ!

-- 22 May,2017

ਐਡਮਿੰਟਨ , ਐਡਮਿੰਟਨ ਵਿਖੇ ਖਾਲਸੇ ਦੇ ਸਿਰਜਨਾ ਦਿਵਸ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਆਗਮਨ ਪੁਰਬ ਨੂੰ ਸਮਰਪਿਤ 19ਵੇਂ ਨਗਰ ਕੀਰਤਨ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਗੁਰੂ ਸਾਹਿਬ ਅੱਗੇ ਨਤਮਸਤਕ ਹੋਈਆਂ। ਐਡਮਿੰਟਨ ਤੋਂ ਹੀ ਨਹੀਂ ਬਲਕਿ ਕੈਨੇਡਾ ਦੇ ਵੱਖੋ-ਵੱਖ ਸੂਬਿਆਂ ਤੋਂ ਪਹੁੰਚੀਆਂ ਸਿੱਖ ਸੰਗਤਾਂ ਨੇ ਐਡਮਿੰਟਨ ਨੂੰ ਕੇਸਰੀ ਅਤੇ ਨੀਲੇ ਰੰਗ ਨਾਲ ਸਜਾ ਦਿੱਤਾ। ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੀ ਐਲਬਰਟਾ ਪ੍ਰੀਮੀਅਰ ਰੇਚੇਲ ਨੋਟਲੇ ਨੇ ਸੰਬੋਧਨ ਕਰਦਿਆਂ ਕਿਹਾ ਸੂਬਾਈ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨਾ ਐਲਾਨਿਆ ਗਿਆ ਹੈ ਅਤੇ ਐਲਬਰਟਾ ਦੇ ਵਿਕਾਸ ਵਿਚ ਸਿੱਖ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਐਲਬਰਟਾ ਸੂਬੇ ਵਿਚ ਮੋਟਰਸਾਈਕਲ ਚਲਾਉਣ ਸਮੇਂ ਦਸਤਾਰਧਾਰੀਆਂ ਹੈਲਮੈਟ ਤੋਂ ਛੋਟ ਸੰਬੰਧੀ ਕਾਨੂੰਨ ਜਲਦ ਹੀ ਲਾਗੂ ਕੀਤਾ ਜਾ ਰਿਹਾ ਹੈ। ਇਹ ਸਿੱਖਾਂ ਲਈ ਵੱਡਾ ਐਲਾਨ ਹੈ।

ਇੱਥੇ ਦੱਸ ਦੇਈਏ ਕਿ ਪੰਜ ਪਿਆਰਿਆਂ ਦੀ ਅਗਵਾਈ ‘ਚ ਗੁਰਦੁਆਰਾ ਸਿੰਘ ਸਭਾ ਤੋਂ ਸੁਸ਼ੋਭਿਤ ਨਗਰ ਕੀਰਤਨ ਜਿਵੇਂ ਹੀ ਗੁਰਦੁਆਰਾ ਮਿਲਵੁਡਜ਼ ਲਈ ਰਵਾਨਾ ਹੋਏ ਠਾਠਾਂ ਮਾਰਦਾ ਇਕੱਠ ਇਕੱਤਰ ਹੁੰਦਾ ਗਿਆ। ਇਸ ਮੌਕੇ ਬਾਬਾ ਫਤਿਹ ਸਿੰਘ ਗਤਕਾ ਅਖਾੜਾ ਦੇ ਬੱਚਿਆਂ ਵੱਲੋਂ ਨਗਰ ਕੀਰਤਨ ਮੌਕੇ ਗਤਕੇ ਦੇ ਕਲਾਮਈ ਜੌਹਰ ਵਿਖਾਏ। ਗੁਰਦੁਅਰਾ ਮਿਲਵੁਡਜ਼ ਵਿਖੇ ਐਲਬਰਟਾ ਦੀਆਂ ਵੱਖੋ-ਵੱਖ ਸਿਆਸੀ ਪਾਰਟੀਆਂ ਵੱਲੋਂ ਤਕਰੀਰਾਂ ਕੀਤੀਆਂ ਗਈਆਂ। ਜਿਕਰਯੋਗ ਹੈ ਕਿ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਤੋਂ ਹੁੰਦੇ ਹੋਏ ਗੁਰਦੁਆਰਾ ਮਿਲਵੁਡਜ਼ ਵਿਖੇ ਹੋ ਕੇ ਵਾਪਸ ਸਿੰਘ ਸਭਾ ਗੁਰਦੁਆਰਾ ਵਿਖੇ ਸਮਾਪਤ ਹੋ ਗਿਆ । ਇਸ ਮੌਕੇ ਨਗਰ ਕੀਰਤਨ ਕਮੇਟੀ ਵੱਲੋਂ ਪੰਥਕ ਹਿਤੈਸ਼ੀਆਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ ।

Facebook Comment
Project by : XtremeStudioz