Close
Menu

ਐਡਮਿੰਟਨ ਦੇ ਪੰਜਾਬੀ ਵਕੀਲ ‘ਤੇ ਡਰੱਗ ਸਮਗਲਿੰਗ ਦੇ ਦੋਸ਼

-- 28 September,2013

images (2)ਐਡਮਿੰਟਨ ,28 ਸਤੰਬਰ (ਦੇਸ ਪ੍ਰਦੇਸ ਟਾਈਮਜ਼)-  ਐਡਮਿੰਟਨ ‘ਚ ਫੌਜਦਾਰੀ ਖੇਤਰ ਨਾਲ ਸੰਬੰਧਿਤ 31 ਸਾਲਾ ਪੰਜਾਬੀ ਵਕੀਲ ਜਸਟਿਨ ਸਿੱਧੂ ਨੂੰ ਪੁਲਸ ਨੇ ਐਡਮਿੰਟਨ ਰਿਮਾਂਡ ਸੈਂਟਰ ‘ਚ ਡਰੱਗਜ਼ ਦੇ ਪੈਕਟਾਂ ਸਮੇਤ ਦਾਖਲ ਹੋਣ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਹੈ। ਸਿੱਧੂ ਨੇ ਸੁਰੱਖਿਆ ਕਰਮਚਾਰੀਆਂ ਨੂੰ ਦੱਸਿਆ ਕਿ ਉਸ ਕੋਲ ਉਸ ਦੇ ਮੁਵੱਕਿਲ ਦਾ ਸਮਾਨ ਹੈ। ਸਟਾਫ ਨੇ ਉਸ ਦੇ ਪੈਕਟਾਂ ਨੂੰ ਉਸ ਸਮੇਂ ਹੀ ਜ਼ਬਤ ਕਰ ਲਿਆ ਸੀ। ਪੁਲਸ ਨੇ ਕਿਹਾ ਹੈ ਕਿ ਜੇਕਰ ਇਸ ਨੂੰ ਜੇਲ ‘ਚ ਵੇਚਿਆ ਜਾਂਦਾ ਤਾਂ ਇਸ ਦੀ ਕੀਮਤ ਕਰੀਬ 6,000 ਡਾਲਰ ਹੋਣੀ ਸੀ। ਸਿੱਧੂ ਨੂੰ ਬੁੱਧਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਪਰ ਸਿੱਧੂ ਨੇ ਮੀਡੀਆ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ।

Facebook Comment
Project by : XtremeStudioz