Close
Menu

ਐਨਆਈਏ ਨੇ ਨਾਵੇਦ ਤੋਂ ਪੁੱਛਗਿਛ ਤੋਂ ਬਾਅਦ ਜਾਰੀ ਕੀਤੇ ਦੋ ਫਰਾਰ ਪਾਕਿਸਤਾਨੀ ਅੱਤਵਾਦੀਆਂ ਦੇ ਸਕੈੱਚ

-- 19 August,2015

ਨਵੀਂ ਦਿੱਲੀ,  ਜੰਮੂ-ਕਸ਼ਮੀਰ ਦੇ ਉਧਮਪੁਰ ‘ਚ ਹਾਲ ‘ਚ ਬੀਐਸਐਫ ਦੇ ਕਾਫਲੇ ‘ਤੇ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ ( ਐਨਆਈਏ ) ਨੇ ਮੰਗਲਵਾਰ ਨੂੰ ਪਾਕਿਸਤਾਨੀਐੱਤਵਾਦੀ ਮੁਹੰਮਦ ਨਾਵੇਦ ਯਾਕੂਬ ਦੇ ਨਾਲ ਘੁਸਪੈਠ ਕਰਨ ਵਾਲੇ ਲਸ਼ਕਰ – ਏ – ਤੋਇਬਾ ਦੇ ਦੋ ਅੱਤਵਾਦੀਆਂ ਸਕੈੱਚ ਜਾਰੀ ਕੀਤੇ ਹਨ। ਏਜੰਸੀ ਦਾ ਕਹਿਣਾ ਹੈ ਕਿ ਇਹ ਅੱਤਵਾਦੀ ਫ਼ਰਾਰ ਹਨ। ਏਜੰਸੀ ਨੇ ਨਾਵੇਦ ਤੋਂ ਪੁੱਛਗਿਛ ਦੇ ਆਧਾਰ ‘ਤੇ ਇਹ ਸਕੈੱਚ ਤਿਆਰ ਕਰਵਾਏ ਹਨ। ਏਜੰਸੀ ਨੇ ਦੋਵਾਂ ‘ਤੇ 5 – 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਦੋਵੇਂ ਅੱਤਵਾਦੀ ਕਥਿਤ ਤੌਰ ‘ਤੇ ਨਾਵੇਦ ਦੇ ਨਾਲ ਉਧਮਪੁਰ ਹਮਲੇ ‘ਚ ਸ਼ਾਮਿਲ ਸਨ।

Facebook Comment
Project by : XtremeStudioz