Close
Menu

ਐਨਆਰਸੀ ’ਚ 15 ਦਸੰਬਰ ਤਕ ਦਰਜ ਕੀਤੇ ਜਾਣਗੇ ਨਾਮ

-- 02 November,2018

ਨਵੀਂ ਦਿੱਲੀ, 2 ਨਵੰਬਰ
ਸੁਪਰੀਮ ਕੋਰਟ ਨੇ ਅਸਾਮ ਦੇ ਕੌਮੀ ਨਾਗਰਿਕ ਰਜਿਸਟਰ ਵਿੱਚ ਨਾਂ ਦਰਜ ਕਰਾਉਣ ਅਤੇ ਇਤਰਾਜ਼ ਦੇਣ ਲਈ 15 ਦਸੰਬਰ ਦੀ ਤਰੀਕ ਨਿਸ਼ਚਿਤ ਕਰ ਦਿੱਤੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਅਸਾਮ ਦੇ ਕੌਮੀ ਨਾਗਰਿਕ ਰਜਿਸਟਰ(ਐਨਆਰਸੀ) ਵਿੱਚ ਨਾਂ ਦਰਜ ਕਰਾਉਣ ਲਈ ਦਾਅਵਾ ਕਰਨ ਵਾਲਿਆਂ ਨੂੰ ਉਨ੍ਹਾਂ ਪੰਜ ਦਸਤਾਵੇਜ਼ਾਂ ਦੀ ਮਦਦ ਲੈਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ, ਜਿਸ ’ਤੇ ਪਹਿਲਾਂ ਐਨਆਰਸੀ ਕੋਆਰਡੀਨੇਟਰ ਨੇ ਇਤਰਾਜ਼ ਜਤਾਇਆ ਸੀ।
ਇਨ੍ਹਾਂ ਪੰਜ ਦਸਤਾਵੇਜ਼ਾਂ ਵਿੱਚ 1951 ਦਾ ਕੌਮੀ ਸ਼ਹਿਰੀ ਰਜਿਸਟਰ, 1966 ਦੀ ਵੋਟਰ ਸੂਚੀ, 1971 ਦੀ ਵੋਟਰ ਸੂਚੀ, 1971 ਤਕ ਦਾ ਸ਼ਰਨਾਰਥੀ ਰਜਿਸਟਰੇਸ਼ਨ ਸਰਟੀਫਿਕੇਟ ਅਤੇ 1971 ਤਕ ਜਾਰੀ ਕੀਤਾ ਗਿਆ ਰਾਸ਼ਨ ਕਾਰਡ ਸ਼ਾਮਲ ਹਨ। ਹਾਲ ਦੀ ਘੜੀ ਕੌਮੀ ਨਾਗਰਿਕ ਰਜਿਸਟਰ ਦੇ ਖਰੜੇ ਵਿੱਚ ਨਾਂ ਸ਼ਾਮਲ ਕਰਨ ਜਾਂ ਕੱਢਣ ਲਈ ਦਸ ਦਸਤਾਵੇਜ਼ਾਂ ਦੀ ਵਰਤੋਂ ਹੋ ਰਹੀ ਹੈ। 

Facebook Comment
Project by : XtremeStudioz