Close
Menu

ਐਨ.ਆਰ.ਆਈ. ਆਪਣੇ ਪਿੰਡਾਂ ‘ਚ ਖੇਡ ਅਕਾਦਮੀਆਂ ਬਣਾਉਣ – ਪ੍ਰਗਟ ਸਿੰਘ

-- 15 October,2013

Pargat Singh At A Press Conferenceਸਰੀ ,15 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਐਨ. ਆਰ. ਆਈ. ਵੱਡਾ ਯੋਗਦਾਨ ਪਾ ਸਕਦੇ ਹਨ ।ਇਸ ਲਈ ਐਨ. ਆਰ. ਆਈ. ਭਰਾ ਆਪਣੇ ਪਿੰਡਾਂ ‘ਚ ਖੇਡ ਅਕਾਦਮੀਆਂ ਖੋਲ੍ਹਣ ‘ਚ ਸਹਾਇਤਾ ਕਰਕੇ ਨੌਜਵਾਨਾਂ ਨੂੰ ਖੇਡਾਂ ਵੱਲ ਮੋੜ ਸਕਦੇ ਹਨ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਲੰਧਰ ਛਾਉਣੀ ਤੋਂ ਕੈਨੇਡਾ ਫੇਰੀ ‘ਤੇ ਆਏ ਅਕਾਲੀ ਵਿਧਾਇਕ ਅਤੇ ਓਲੰਪੀਅਨ ਪ੍ਰਗਟ ਸਿੰਘ ਨੇ ਸਰੀ ‘ਚ ਪੰਜਾਬੀ ਪ੍ਰੈਸ ਕਲੱਬ ਨਾਲ ਮਿਲਣੀ ਦੌਰਾਨ ਕੀਤਾ । ਪੰਜਾਬ ‘ਚ ਸਾਬਕਾ ਡੀ. ਜੀ. ਪੀ. ਸ਼ਸ਼ੀ ਕਾਂਤ ਵੱਲੋਂ ਨਸ਼ਿਆਂ ਦੇ ਕਾਰੋਬਾਰ ਵਿੱਚ ਸਿਆਸਤਦਾਨਾਂ ਅਤੇ ਪੁਲਸ ਦੀ ਮਿਲੀ-ਭਗਤ ਬਾਰੇ ਦਿੱਤੇ ਗਏ ਬਿਆਨ ‘ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਸ. ਪ੍ਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਹੁਦੇ ‘ਤੇ ਹੁੰਦਿਆਂ ਨਸ਼ਿਆਂ ਖਿਲਾਫ ਮੁਹਿੰਮ ਵਿੱਢਣੀ ਚਾਹੀਦੀ ਸੀ । ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰਾਂ ਮਨੁੱਖੀ ਸ੍ਰੋਤਾਂ ‘ਤੇ ਬਜਟ ਦਾ ਕ੍ਰਮਵਾਰ ਗਿਆਰਵਾਂ ਅਤੇ ਪੰਦਰਵਾਂ ਹਿੱਸਾ ਖਰਚ ਕਰਦੀਆਂ ਹਨ ਪਰ ਭਾਰਤ ਵਿੱਚ ਮਨੁੱਖੀ ਸ੍ਰੋਤਾਂ ਉੱਪਰ ਬਹੁਤ ਘੱਟ ਪੈਸਾ ਖਰਚ ਕੀਤਾ ਜਾਂਦਾ ਹੈ ।

Facebook Comment
Project by : XtremeStudioz