Close
Menu

ਐਨ ਡੀ ਪੀ ਦੀ ਲੋਕ ਪ੍ਰਿਯਤਾ 38 ਪ੍ਰਤੀਸ਼ਤ ਪੁੱਜੀ, ਵਾਈਲਡਰੋਜ਼ 25 ਤੇ ਪੀ ਸੀ ੨੦ ਪ੍ਰਤੀਸ਼ਤ ‘ਤੇ ਸਰਕੀ

-- 25 April,2015

*  ‘ ਹਿਸਾਬ ਕਾਫੀ ਮੁਸ਼ਕਲ ਹੈ’ ਜਿਮ ਦੀ ਟਿਪਣੀ ਪੀ ਸੀ ਪਾਰਟੀ ਨੂੰ ਮਹਿੰਗੀ ਪਈ

ਕੈਲਗਰੀ- ਅਲਬਰਟਾ ਐਨ ਡੀ ਪੀ ਦੀ ਆਗੂ ਰੇਚਲ ਨੋਟਲੇ ਨੇ ਬੀਤੀ ਰਾਤ ਹੋਈ ਆਗੂਆਂ ਦੀ ਬਹਿਸ ਵਿਚ ਸਮਰੱਥ ਆਗੂ ਹੋਣ ਦਾ ਸਬੂਤ ਦਿੱਤਾ ਹੈ। ਉਹਨਾਂ ਨੇ ਅਲਬਰਟਾ ਦੀਆਂ ਮੁੱਖ ਪਾਰਟੀਆਂ ਪ੍ਰੋਗਰੈਸਿਵ ਕੰਜਰਵੇਟਿਵ, ਵਾਈਲਡਰੋਜ਼ ਅਤੇ ਲਿਬਰਲ ਪਾਰਟੀ ਦੇ ਆਗੂਆਂ ਨਾਲ ‘ ਅਲਬਰਟਾ ਫੈਸਲਾ’ ਦੇ ਅਨੁਵਾਨ ਹੇਠ ਗਲੋਬਲ ਨਿਊਜ਼ ਵੱਲੋਂ ਕਰਵਾਈ ਗਈ ਬਹਿਸ ਦੌਰਾਨ ਵੱਖ- ਵੱਖ ਵਿਸ਼ਿਆਂ ਉਪਰ ਚਰਚਾ ਕਰਦਿਆਂ ਇਹ ਜਚਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਕਿ ਐਨ ਡੀ ਪੀ ਹੀ ਸੂਬੇ ਨੂੰ ਇਕ ਨਿੱਗਰ ਤੇ ਯੋਗ ਅਗਵਾਈ ਦੇ ਸਕਦੀ ਹੈ। ਪੂਰੀ ਬਹਿਸ ਦੌਰਾਨ ਪੀ ਸੀ ਆਗੂ ਜਿਮ ਪ੍ਰੈਂਟਿਸ ਉਹਨਾਂ ਨਾਲ ਉਲਝਦੇ ਰਹੇ। ਇਨਕਮ ਟੈਕਸ ਅਤੇ ਕਾਰਪੋਰੇਟ ਟੈਕਸ ਦੇ ਮੁੱਦੇ ‘ਤੇ ਜਿਮ ਪ੍ਰੈਂਟਿਸ ਨੇ ਐਨ ਡੀ ਪੀ ਆਗੂ ਨੂੰ ਘੇਰਨ ਦਾ ਯਤਨ ਕਰਦਿਆਂ ਕਿਹਾ ਕਿ ਐਨ ਡੀ ਪੀ ਵੱਲੋਂ ਕਾਰਪੋਰੇਟ ਟੈਕਸ 2@ ਪ੍ਰਤੀਸ਼ਤ ਕਰਨ ਦੀ ਤਜਵੀਜ਼ ਦਿੱਤੀ ਗਈ ਹੈ ਜਿਸ ਸਬੰਧੀ ਨੋਟਲੇ ਨੇ ਉਹਨਾਂ ਨੂੰ ਗਲਤ ਫਹਿਮੀ ਹੋਣ ਦਾ ਯਾਦ ਕਰਵਾਉਂਦਿਆਂ ਕਿਹਾ ਕਿ ਇਹ ਤਜਵੀਜ਼ 2@ ਪ੍ਰਤੀਸ਼ਤ ਨਹੀਂ ਬਲਕਿ 12 ਪ੍ਰਤੀਸ਼ਤ ਹੈ। ਇਸ ਮੁੱਦੇ ‘ਤੇ ਬੁਰੇ ਫਸਦਿਆਂ ਜਿਮ ਨੇ 1@ ਪ੍ਰਤੀਸ਼ਤ ਅਤੇ 12 ਪ੍ਰਤੀਸ਼ਤ ਨੂੰ 2@ ਪ੍ਰਤੀਸ਼ਤ ਕਹਿੰਦਿਆਂ ਪੱਲਾ ਛੁਡਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਆਪ ਹੀ ਟਿਪਣੀ ਕਰ ਬੈਠੇ ਕਿ ‘ ਹਿਸਾਬ ਕਾਫੀ ਮੁਸ਼ਕਲ ਹੈ।’ ਉਹਨਾਂ ਦੀ ਇਹ ਟਿਪਣੀ ਕਾਫੀ ਨਾਖੁਸ਼ਗਵਾਰ ਗੁਜਰੀ। ਐਨ ਡੀ ਪੀ ਆਗੂ ਨੇ ਪੀ ਸੀ ਪਾਰਟੀ ਨੂੰ ਲੋਕਾਂ ਨਾਲ ਝੂਠੇ ਵਾਅਦੇ ਕਰਨ ਵਾਲੀ ਪਾਰਟੀ ਦੱਸਿਆ। ਜਿਮ ਪ੍ਰੈਂਟਿਸ ਨੇ ਕਾਰਪੋਰੇਟ ਟੈਕਸ ਵਿਚ ਵਾਧੇ ਦੀ ਤਜਵੀਜ਼ ਨਾਲ ਰੁਜਗਾਰਾਂ ਲਈ ਖਤਰਾ ਦੱਸਿਆ ਜਦੋਂਕਿ ਨੋਟਲੇ ਨੇ ਸਪੱਸ਼ਟ ਕੀਤਾ ਕਿ ਇਸ ਨਾਲ ਰੁਜਗਾਰਾਂ ਵਿਚ ਹੋਰ  ਵਾਧਾ ਹੋਵੇਗਾ। ਵਾਈਲਡਰੋਜ਼ ਪਾਰਟੀ ਦੇ ਆਗੂ ਬਰਾਇਨ ਜੀਨ ਨੇ ਬਹਿਸ ਦੌਰਾਨ ਟੈਕਸਾਂ ਵਿਚ ਵਾਧਾ ਨਾ ਕਰਨ ਉਪਰ ਜ਼ੋਰ ਦਿੰਦਿਆਂ ਕਿਹਾ ਕਿ ਉਹਨਾਂ ਦੀ ਇਕੋ ਇਕ ਅਜਿਹੀ ਪਾਰਟੀ ਹੈ ਜਿਸ ਦਾ ਇਹ ਵਾਅਦਾ ਹੈ ਕਿ ਸੱਤਾ ਵਿਚ ਆਉਣ ‘ਤੇ ਟੈਕਸਾਂ ਵਿਚ ਵਾਧਾ ਨਹੀਂ ਕੀਤਾ ਜਾਵੇਗਾ। ਲਿਬਰਲ ਆਗੂ ਡੇਵਿਡ ਸਵੈਨ ਨੇ ਆਪਣੀ ਪਾਰਟੀ ਦੀ ਲੋਕ ਹਿੱਤਾਂ ਨਾਲ ਵਫਾਦਾਰੀ ਦੀ ਚਰਚਾ ਕੀਤੀ। ਬਹਿਸ ਦੌਰਾਨ ਸਿਹਤ, ਸਿੱਖਿਆ, ਰੋਜ਼ਗਾਰ, ਸੀਨੀਅਰ ਸਿਟੀਜ਼ਨ ਸਹੂਲਤਾਂ ਅਤੇ ਕਰ ਪ੍ਰਣਾਲੀ ਉਪਰ ਆਗੂਆਂ ਨੇ ਆਪੋ ਆਪਣਾ ਸਟੈਂਡ ਸਪੱਸ਼ਟ ਕੀਤਾ।
ਪਰ ਇਸ ਬਹਿਸ ਦੌਰਾਨ ਐਨ ਡੀ ਪੀ ਆਗੂ ਨੋਟਲੇ ਵੱਲੋਂ ਜਿਸ ਬੇਬਾਕੀ, ਆਤਮ ਵਿਸ਼ਵਾਸ ਅਤੇ ਯੋਗਤਾ ਨਾਲ ਆਪਣੀ ਗੱਲ ਰੱਖੀ, ਉਸਨੇ ਸਾਰਿਆਂ ਨੂੰ ਕਾਇਲ ਕਰ ਦਿੱਤਾ। ਇਸ ਬਹਿਸ ਉਪਰੰਤ ਆਏ ਇਕ ਸਰਵੇਖਣ ਮੁਤਾਬਿਕ ਅਲਬਰਟਾ ਦੇ 38 ਪ੍ਰਤੀਸ਼ਤ ਵੋਟਰਾਂ ਨੇ ਐਨ ਡੀ ਪੀ, 25 ਪ੍ਰਤੀਸ਼ਤ ਨੇ ਵਾਈਲਡਰੋਜ਼ ਅਤੇ 2@ ਪ੍ਰਤੀਸ਼ਤ ਨੇ ਪੀ ਸੀ ਪਾਰਟੀ ਨੂੰ ਵੋਟ ਪਾਉਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਆਏ ਇਕ ਸਰਵੇਖਣ ਵਿਚ ਵਾਈਲਡਰੋਜ਼ ਦੀ ਲੋਕਪ੍ਰਿਯਤਾ 3@ ਪ੍ਰਤੀਸ਼ਤ, ਐਨ ਡੀ ਪੀ ਦੀ 28 ਪ੍ਰਤੀਸ਼ਤ ਅਤੇ ਪੀ ਸੀ ਪਾਰਟੀ ਦੀ 27 ਪ੍ਰਤੀਸ਼ਤ ਦਰਸਾਈ ਗਈ ਸੀ ਪਰ ਆਗੂਆਂ ਦੀ ਖੁੱਲੀ ਬਹਿਸ ਉਪਰੰਤ ਐਨ ਡੀ ਪੀ ਲੋਕਪ੍ਰਿਯਤਾ ਵਿਚ ਸਿੱਧਾ 1@ ਪ੍ਰਤੀਸ਼ਤ ਦਾ ਵਾਧਾ ਦਰਜ ਹੋਇਆ ਹੈ। ਇਸ ਬਹਿਸ ਦੌਰਾਨ ਜਿੱਥੇ ਨੋਟਲੇ ਨੇ ਸਮਰੱਥ ਆਗੂ ਹੋਣ ਦਾ ਸਬੂਤ ਦਿੱਤਾ ਹੈ ਉਥੇ ਪੀ ਸੀ ਪਾਰਟੀ ਦੇ ਆਗੂ ਜਿਮ ਪ੍ਰੈਂਟਿਸ ਦੀ ਕਾਰਗੁਜ਼ਾਰੀ ਨੇ ਪਾਰਟੀ ਦੇ ਪੱਲੇ ਨਿਰਾਸ਼ਾ ਪਾਈ ਹੈ। ਸੂਬੇ ਵਿਚ ਤਿਕੋਣੀ ਚੋਣ ਟੱਕਰ ਬਣਨ ਨਾਲ ਕਿਆਸ ਅਰਾਈਆਂ ਹਨ ਕਿ ਅਗਲੀ ਸਰਕਾਰ ਕੋਲੀਸ਼ਨ ਜਾਂ ਘੱਟ ਗਿਣਤੀ ਹੋ ਸਕਦੀ ਹੈ।

Facebook Comment
Project by : XtremeStudioz