Close
Menu

ਐਨ ਡੀ ਪੀ ਵਲੋਂ ਪੰਜਾਬੀ ਭਾਸ਼ਾ ‘ਚ ਵੋਟ ਮੰਗਣ ਵਾਲਿਆਂ ਨਾਲ ਵਿਤਕਰਾ

-- 14 August,2015

ਵੈਨਕੂਵਰ : ਐਨ ਡੀ ਪੀ ਵਲੋਂ ਆਪਣੀ ਚੋਣ ਮੁਹਿੰਮ ਵਿਚ ਹਰ ਇੱਕ ਨਾਲ ਬਰਾਬਰਤਾ ਅਤੇ ਘੱਟੋ ਘੱਟ 15 ਡਾਲਰ ਪ੍ਰਤੀ ਘੰਟਾ ਦਾ ਵਾਅਦਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਇਸ ਦੇ ਉਲਟ ਪੰਜਾਬੀ ਭਾਸ਼ਾ ਵਿਚ ਫੋਨ ਤੇ ਵੋਟ ਮੰਗਣ ਵਾਲਿਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਅੰਗ੍ਰੇਜ਼ੀ ਦੇ ਮੁਕਾਬਲੇ ਪੰਜਾਬੀ ਭਾਸ਼ਾ ਵਿਚ ਫੋਨ ਕਰਨ ਵਾਲਿਆਂ ਨੂੰ 4 ਡਾਲਰ ਪ੍ਰਤੀ ਘੰਟਾ ਘੱਟ ਦਿਤੇ ਜਾ ਰਹੇ ਹਨ। ਅੰਗ੍ਰੇਜ਼ੀ ਵਿਚ ਫੋਨ ਤੇ ਵੋਟ ਮੰਗਣ ਵਾਲਿਆਂ ਨੂੰ 17 ਡਾਲਰ ਪ੍ਰਤੀ ਘੰਟਾ ਦੇਣਾ ਨਿਸ਼ਚਿਤ ਕੀਤਾ ਗਿਆ ਹੈ ਜਦਕਿ ਪੰਜਾਬੀ ਭਾਸ਼ਾ ਵਿਚ ਫੋਨ ਕਰ ਕੇ ਵੋਟ ਮੰਗਣ ਵਾਲਿਆਂ ਨੂੰ ਐਨ ਡੀ ਪੀ ਪਾਰਟੀ ਵਲੋਂ 13 ਡਾਲਰ ਪ੍ਰਤੀ ਘੰਟਾ ਦਿਤੇ ਜਾ ਰਹੇ ਹਨ।

ਪਰੌਵਿੰਸ ਦੀ ਇੱਕ ਅਖਬਾਰ ਵਲੋਂ ਇਸ ਮਾਮਲੇ ਦੀ ਛਾਣ ਬੀਣ ਕੀਤੀ ਗਈ ਅਤੇ ਹੁਣ ਇਨ੍ਹਾਂ ਵਰਕਰਾਂ ਨੂੰ ਪਿਛੇ ਕੀਤੇ ਕੰਮ ਦੀ ਬਣਦੀ ਤਨਖਾਹ ਦਿਤੀ ਜਾਵੇਗੀ।

ਐਨ ਡੀ ਪੀ ਦੀ ਕੰਸਲਟਿੰਗ ਫਰਮ ਵੈਨਕੂਵਰ ਸਟ੍ਰੈਟਜਿਕ ਕੌਮੂਨਿਕੇਸ਼ਨ ਦੇ ਪ੍ਰੈਜ਼ੀਡੈਂਟ ਬੌਬ ਪੈਨਰ ਨੇ ਕਿਹਾ ਹੈ ਕਿ ਹੁਣ ਮਾਮਲਾ ਸੁਲਝ ਗਿਆ ਅਤੇ ਹੁਣ ਸਾਰੇ ਵਰਕਰਾਂ ਨੂੰ 17 ਡਾਲਰ ਦੇ ਹਿਸਾਬ ਨਾਲ ਸੈਲਰੀ ਦਿਤੀ ਜਾਵੇਗੀ।

ਦਰਅਸਲ ਐਤਵਾਰ ਨੂੰ ਕਰੇਗਲਿਸਟ ਉੱਪਰ ਐਨ ਡੀ ਪੀ ਵਲੋਂ ਪ੍ਰਕਾਸਿ਼ਤ ਦੋ ਇਸ਼ਤਿਹਾਰ ਦੇਖੇ ਗਏ। ਇੱਕ ਵਿਚ ਅੰਗ੍ਰੇਜ਼ੀ ਭਾਸ਼ਾ ਵਿਚ ਵੋਟ ਮੰਗਣ ਵਾਲੇ ਦੀ ਲੋੜ ਅਤੇ 17 ਡਾਲਰ ਪ੍ਰਤੀ ਘੰਟਾ ਵੇਤਨ ਲਿਖਿਆ ਗਿਆ ਸੀ ਅਤੇ ਦੂਜੇ ਇਸ਼ਤਿਹਾਰ ਵਿਚ ਪੰਜਾਬੀ ਭਾਸ਼ਾ ਵਿਚ ਵੋਟ ਮੰਗਣ ਵਾਲੇ ਦੀ ਲੋੜ ਅਤੇ 13 ਡਾਲਰ ਪ੍ਰਤੀ ਘੰਟਾ ਵੇਤਨ ਲਿਖਿਆ ਗਿਆ ਸੀ।

ਇਸ ਤਰ੍ਹਾਂ ਦੇ ਇਸ਼ਤਿਹਾਰ ਇੱਕ ਵਿਤਕਰੇ ਦਾ ਸਬੂਤ ਹਨ ਅਤੇ ਮਲਕੇਅਰ ਵਲੋਂ ਆਪਣੀ ਚੋਣ ਮੁਹਿੰਮ ਵਿਚ 15 ਡਾਲਰ ਪ੍ਰਤੀ ਘੰਟਾ ਵੇਤਨ ਦਾ ਮੁੱਦਾ ਚੁੱਕਿਆ ਗਿਆ ਹੈ।

ਜਦੋਂ ਪੱਤਰਕਾਰ ਵਲੋਂ ਇਸ ਵਿਸ਼ੇ ਤੇ ਐਨ ਡੀ ਪੀ ਪਾਰਟੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਕੰਮ ਬਰਨਬੀ ਦੀ ਇਕ ਇੰਪਲੋਏਮੈਂਟ ਅਜੇਂਸੀ ਐਕਸਪ੍ਰੈਸ ਪ੍ਰੋਫੈਸ਼ਨਲਸ ਵਲੋਂ ਚਲਾਇਆ ਜਾ ਰਿਹਾ ਹੈ ਅਤੇ ਇਹ ਇਕ ਮਾਤਰ ਗਲਤੀ ਹੈ।

ਐਨ ਡੀ ਪੀ ਦੇ ਬੁਲਾਰੇ ਗਲੈਨ ਸੈਨਫੋਰਡ ਨੇ ਕਿਹਾ ਕਿ ਪਾਰਟੀ ਨੂੰ ਇਸ ਗੱਲ ਦਾ ਇਲਮ ਨਹੀਂ ਸੀ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾ ਰਿਹਾ ਅਤੇ ਜਦੋਂ ਸਾਨੂੰ ਪਤਾ ਲਗਾ ਤਾਂ ਅਸੀਂ ਤੁਰੰਤ ਇਸ ਤੇ ਕਾਰਵਾਈ ਕਰਕੇ ਇਸ ਵਿਚ ਸੋਧ ਕੀਤੀ ਹੈ।

Facebook Comment
Project by : XtremeStudioz