Close
Menu

ਐਫਟੀਆਈਆਈ ਵਿਵਾਦ ਖ਼ਤਮ ਹੋਣ ਦੇ ਆਸਾਰ, ਸਰਕਾਰੀ ਦਲ ਦੇ ਨਾਲ ਸਕਾਰਾਤਮਕ ਗੱਲਬਾਤ

-- 23 August,2015

ਪੁਣੇ,  ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੀ ਤਿੰਨ ਮੈਂਬਰੀ ਟੀਮ ਨੇ ਫ਼ਿਲਮ ਤੇ ਟੈਲੀਵਿਜ਼ਨ ਸੰਸਥਾਨ ( ਐਫਟੀਆਈਆਈ ) ਦਾ ਦੌਰਾ ਕਰ ਕੇ ਸਾਰੇ ਸਬੰਧਿਤ ਪੱਖਾਂ ਨਾਲ ਗੱਲ ਕੀਤੀ। ਸੰਸਥਾਨ ਦੇ ਵਿਦਿਆਰਥੀ, ਪ੍ਰਧਾਨ ਅਹੁਦੇ ‘ਤੇ ਐਕਟਰ ਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਗਜੇਂਦਰ ਚੌਹਾਨ ਦੀ ਨਿਯੁਕਤੀ ਦੇ ਵਿਰੋਧ ‘ਚ ਅੰਦੋਲਨ ਕਰ ਰਹੇ ਹਨ। ਕੇਂਦਰੀ ਟੀਮ ‘ਚ ਪ੍ਰੈੱਸ ਰਜਿਸਟਰਾਰ ਐੱਸ. ਐਮ. ਖ਼ਾਨ, ਨਿਰਦੇਸ਼ਕ ਫਿਲਮਜ਼ ਅਨੁਸ਼ਾ ਸ਼ੁਕਲਾ ਤੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਸੰਯੁਕਤ ਸਕੱਤਰ ਐੱਸ. ਨਾਗਨਾਥਨ ਸ਼ਾਮਿਲ ਸਨ। ਟੀਮ ‘ਚ ਸ਼ਾਮਿਲ ਇੱਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਸਾਰੇ ਸਬੰਧਿਤ ਪੱਖਾਂ ਨਾਲ ਬਹੁਤ ਸੰਤੋਸ਼ਜਨਕ ਗੱਲ ਹੋਈ ਹੈ। ਐਫਟੀਆਈਆਈ ਦੇ ਸਾਰੇ ਮੁੱਦਿਆਂ ਨੂੰ ਸਮਝਿਆ ਗਿਆ ਹੈ। ਖ਼ਾਨ ਨੇ ਬਾਅਦ ‘ਚ ਕਿਹਾ ਕਿ ਸਾਡੀ ਸਾਰਿਆਂ ਨਾਲ ਵਧੀਆ ਗੱਲ ਹੋਈ ਹੈ। ਸਾਨੂੰ ਉਮੀਦ ਹੈ ਕਿ ਮਸਲੇ ਨੂੰ ਬਿਹਤਰ ਤਰੀਕੇ ਨਾਲ ਹੱਲ ਕਰ ਲਿਆ ਜਾਵੇਗਾ। ਅਸੀਂ ਸੋਮਵਾਰ ਨੂੰ ਆਪਣੀ ਰਿਪੋਰਟ ਸੌਂਪਾਂਗੇ ਤੇ ਫਿਰ ਉਸੇ ਦੇ ਹਿਸਾਬ ਨਾਲ ਫ਼ੈਸਲੇ ਕੀਤੇ ਜਾਣਗੇ। ਵਿਦਿਆਰਥੀਆਂ ਦੇ ਇੱਕ ਪ੍ਰਤੀਨਿਧੀ ਨੇ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਟੀਮ ਆਈ ਤੇ ਉਸਨੇ ਸਾਡੀ ਸਮੱਸਿਆਵਾਂ ਨੂੰ ਸੁਣਿਆ। ਸਾਨੂੰ ਉਮੀਦ ਹੈ ਕਿ ਸਾਰੇ ਮਸਲਿਆਂ ਦਾ ਸੰਤੋਸ਼ਜਨਕ ਹੱਲ ਹੋਵੇਗਾ।

Facebook Comment
Project by : XtremeStudioz