Close
Menu

ਐਫ.ਟੀ.ਆਈ.ਆਈ. ਵਿਵਾਦ- ਅੱਧੀ ਰਾਤ ਤੋਂ ਬਾਅਦ 5 ਵਿਦਿਆਰਥੀ ਕੈਂਪ ਤੋਂ ਗ੍ਰਿਫ਼ਤਾਰ, ਹੰਗਾਮਾ

-- 20 August,2015

ਪੁਣੇ, ਪੁਣੇ ਪੁਲਿਸ ਨੇ ਬੀਤੀ ਰਾਤ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ਦੇ ਕੈਂਪਸ ਤੋਂ 5 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇੰਸਟੀਚਿਊਟ ਦੇ ਡਾਇਰੈਕਟਰ ਪ੍ਰਸ਼ਾਂਤ ਪਾਥਰਾਬੇ ਨੇ 17 ਵਿਦਿਆਰਥੀਆਂ ਖਿਲਾਫ ਪੁਲਿਸ ‘ਚ ਸ਼ਿਕਾਇਤ ਦਰਜ ਕਰਾਈ ਸੀ। ਇਨ੍ਹਾਂ ‘ਚ 5 ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪਾਥਰਾਬੇ ਨੇ ਸ਼ਿਕਾਇਤ ‘ਚ ਕਿਹਾ ਸੀ ਕਿ ਸੋਮਵਾਰ ਰਾਤ ਉਨ੍ਹਾਂ ਨੂੰ 6 ਘੰਟਿਆਂ ਤੱਕ ਬੰਧਕ ਬਣਾ ਕੇ ਰੱਖਿਆ ਗਿਆ । ਪੁਲਿਸ ਕੈਂਪਸ ‘ਚ ਕਰੀਬ 1.15 ਵਜੇ ਆਈ ਸੀ। ਬਾਕੀ ਨਾਮਜ਼ਦ ਵਿਦਿਆਰਥੀ ਉਸ ਸਮੇਂ ਕੈਂਪਸ ‘ਚ ਮੌਜੂਦ ਨਹੀਂ ਸਨ।

Facebook Comment
Project by : XtremeStudioz