Close
Menu

ਐਬਟਸਫੋਰਡ ‘ਚ ਪਟਾਕੇ ਚਲਾਉਣ ‘ਤੇ ਪਾਬੰਦੀ

-- 24 October,2013

ਐਬਟਸਫੋਰਡ,,24 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਐਬਟਸਫੋਰਡ ਦੇ ਅੱਗ ਬੁਝਾਊ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਤਿਉਹਾਰਾਂ ਮੌਕੇ ਹੋਣ ਵਾਲੀ ਆਤਿਸ਼ਬਾਜੀ ਨੂੰ ਮੁੱਖ ਰੱਖਦਿਆਂ ਸ਼ਹਿਰ ਦੀ ਹਦੂਦ ਅੰਦਰ ਪਟਾਕੇ ਚਲਾਉਣ ਅਤੇ ਵੇਚਣ ‘ਤੇ ਪਾਬੰਦੀ ਲਗਾ ਦਿੱਤੀ ਹੈ । ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਟਾਕੇ ਚਲਾਉਣਾ ਖਤਰਨਾਕ ਹੈ । ਅੱਗ ਬੁਝਾਊ ਅਮਲੇ ਦੇ ਉੱਚ ਅਧਿਕਾਰੀ ਮਾਈਕ ਹੈਲਮਰ ਦਾ ਕਹਿਣਾ ਹੈ ਕਿ ਹਰ ਵਰ੍ਹੇ ਪਟਾਕਿਆਂ ਨਾਲ ਕਈ ਨੌਜਵਾਨ ਅਤੇ ਬੱਚੇ ਜਖ਼ਮੀ ਹੋ ਜਾਂਦੇ ਹਨ । ਇਸ ਵਾਰ ਮੌਸਮ ਖੁਸ਼ਕ ਹੋਣ ਕਾਰਨ ਅੱਗ ਲੱਗਣ ਦਾ ਖਤਰਾ ਵੀ ਵੱਧ ਹੈ । ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਐਬਟਸਫੋਰਡ ਸ਼ਹਿਰ ਦੇ ਨੇੜੇ-ਤੇੜੇ ਪਟਾਕੇ ਵੇਚੇ ਜਾ ਰਹੇ ਹਨ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਪਟਾਕਿਆਂ ‘ਤੇ ਪਾਬੰਦੀ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ । ਜੇਕਰ ਕੋਈ ਪਟਾਕੇ ਚਲਾਉਂਦਾ ਫੜ੍ਹਿਆ ਗਿਆ ਤਾਂ ਉਸ ਨੂੰ 200 ਡਾਲਰ ਤੋਂ ਲੈ ਕੇ 1000 ਡਾਲਰ ਤੱਕ ਦਾ ਜ਼ੁਰਮਾਨਾ ਲਾਇਆ ਜਾਵੇਗਾ ਅਤੇ ਪਟਾਕੇ ਜ਼ਬਤ ਕਰ ਲਏ ਜਾਣਗੇ।

Facebook Comment
Project by : XtremeStudioz