Close
Menu

ਐਬਟਸਫੋਰਡ ਪੁਲੀਸ ਵਿਭਾਗ ਦੇ 17 ਅਧਿਕਾਰੀਆਂ ਵਿਰੁੱਧ ਕਾਰਵਾਈ ਸ਼ੁਰੂ

-- 21 February,2015

ਵੈਨਕੂਵਰ, ਬੀਸੀ ਦੇ ਸ਼ਹਿਰ ਐਬਟਸਫੋਰਡ ਦੇ ਪੁਲੀਸ ਵਿਭਾਗ ਦੇ 17 ਅਫਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੇ ਜਾਣ ਨੇ ਇਥੇ ਕਈ ਤਰ੍ਹਾਂ ਦੀ ਚਰਚਾ ਛੇੜ ਦਿਤੀ ਹੈ।
ਇਹ ਜਾਂਚ ਕੇਂਦਰੀ ਪੁਲੀਸ ਦੇ ਉੱਚ ਪੁਲੀਸ ਅਫਸਰਾਂ ਵੱਲੋਂ ਕੀਤੀ ਜਾਣੀ ਹੈ। ਸਾਰਿਆਂ ਵਿਰੁੱਧ 148 ਗਲਤੀਆਂ ਕੀਤੇ ਜਾਣ ਦੀਆਂ ਸ਼ਿਕਾਇਤਾਂ ਹਨ, ਜਿਨ੍ਹਾਂ ਵਿੱਚ ਕਈ ਦੋਸ਼ ਭਰੋਸਾ ਤੋੜਨਾ, ਬੇਪ੍ਰਵਾਹੀ ਨਾਲ ਕੰਮ ਕਰਨਾ, ਲੋਕਾਂ ‘ਤੇ ਤਸ਼ੱਦਦ ਕਰਨਾ ਤੇ ਅਦਾਲਤੀ ਗਵਾਹੀ ਮੌਕੇ ਸੱਚ ਲੁਕੋਣਾ ਪ੍ਰਮੁੱਖ ਹਨ। ਉੱਧਰ ਪੁਲੀਸ ਮਾਮਲਿਆਂ ਦੇ ਜਾਣਕਾਰ ਲੋਕਾਂ ਵੱਲੋਂ ਇਸ ਦੀ ਸਖਤ ਨੁਕਤਾਚੀਨੀ ਕੀਤੀ ਗਈ ਹੈ। ਬੀ ਸੀ ਦੇ ਸਾਬਕਾ ਪੁਲੀਸ ਮੁਖੀ ਕੈਸ਼ ਹੀਡ ਨੇ ਇਸ ਨੂੰ ਗੈਰਵਿਹਾਰਕ ਕਹਿੰਦੇ ਹੋਏ, ਪੁਲੀਸ ਅਫਸਰਾਂ ਦਾ ਮਨੋਬਲ ਡੇਗਣ ਦਾ ਯਤਨ ਕਿਹਾ ਹੈ। ਉਸ ਨੇ ਕਿਹਾ ਕਿ ਮਾਮਲੇ ਨੂੰ ਜਨਤਕ ਕਰਕੇ ਬਹੁਤ ਮੰਦਭਾਗੀ ਰਵਾਇਤ ਪਾਈ ਗਈ ਹੈ ਜਿਸ ਦੇ ਨਤੀਜੇ ਮਾੜੇ ਹੋਣਗੇ। ਪੀੜਤ ਲੋਕਾਂ ਵੱਲੋਂ ਇਸ ਨੂੰ ਇਨਸਾਫ ਦੀ ਤਲਵਾਰ ਕਹਿੰਦੇ ਹੋਏ ਕਿਹਾ ਕਿ ਇੰਜ ਕਰਨਾ ਕਾਨੂੰਨ ਅਤੇ ਕੈਨੇਡੀਅਨ ਸਿਸਟਮ ਦਾ ਸਤਿਕਾਰ ਹੈ।

Facebook Comment
Project by : XtremeStudioz