Close
Menu

ਐਮਰਜੈਂਸੀ ਲਾਗੂ ਕੀਤੇ ਜਾਣ ਦੇ ਬਾਵਜੂਦ ਥਾਈਲੈਂਡ ‘ਚ ਵਿਰੋਧ ਪ੍ਰਦਰਸ਼ਨ

-- 22 January,2014

ਬੈਂਕਾਕ—ਥਾਈਲੈਂਡ ਦੇ ਰਾਜਧਾਨੀ ਬੈਂਕਾਕ ਅਤੇ ਇਸ ਦੇ ਨੇੜਲੇਂ ਖੇਤਰਾਂ ਵਿਚ ਬੁੱਧਵਾਰ ਤੋਂ ਐਮਰਜੈਂਸੀ ਲਾਗੂ ਹੋ ਜਾਣ ਦੇ ਬਾਵਜੂਦ ਉੱਥੇ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸ਼ਿਨਵਾਤਰਾ ਦਾ ਗੜ੍ਹ ਕਹੇ ਜਾਣ ਵਾਲੇ ਉੱਤਰੀ-ਪੂਰਬੀ ਖੇਤਰ ਵਿਚ ਸਰਕਾਰ ਸਮਰਥਕ ਇਕ ਨੇਤਾ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਸਰਕਾਰ ਨੇ 60 ਦਿਨਾਂ ਲਈ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ ਅਤੇ ਇਸ ਦੇ ਕਾਰਨ ਸੁਰੱਖਿਆ ਏਜੰਸੀਆਂ ਨੂੰ ਵਿਆਪਕ ਅਧਿਕਾਰ ਮਿਲ ਗਏ ਹਨ ਅਤੇ ਉਹ ਇਕ ਥਾਂ ‘ਤੇ ਪੰਜ ਤੋਂ ਜ਼ਿਆਦਾ ਲੋਕਾਂ ਨੂੰ ਮਿਲ ਕੇ ਖੜੇ ਹੋਣ ਤੋਂ ਰੋਕ ਸਕਦੀ ਹੈ ਅਤੇ ਸ਼ੱਕ ਹੋਣ ‘ਤੇ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਸਕਦੀ ਹੈ।
ਬੈਂਕਾਕ ਵਿਚ ਹੁਣ ਤੱਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚ 9 ਲੋਕ ਮਰ ਚੁੱਕੇ ਹਨ।

Facebook Comment
Project by : XtremeStudioz