Close
Menu

ਐਮਸਟਰਡੈਮ ਰੇਲਵੇ ਸਟੇਸ਼ਨ ‘ਤੇ ਚਾਕੂ ਨਾਲ ਹਮਲਾ, 2 ਜ਼ਖਮੀ

-- 31 August,2018

ਦਹੇਗ — ਐਮਸਟਰਡੈਮ ਦੇ ਭੀੜ-ਭਾੜ ਵਾਲੇ ਸ੍ਰੈਂਟਲ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਸਵੇਰੇ ਛੁਰੇਬਾਜ਼ੀ ਦੀ ਘਟਨਾ ‘ਚ 2 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਡਚ ਪੁਲਸ ਨੇ ਦੱਸਿਆ ਕਿ ਹਮਲਾਵਰ ਨੂੰ ਗੋਲੀ ਮਾਰ ਜ਼ਖਮੀ ਕਰ ਦਿੱਤਾ ਗਿਆ। ਪੁਲਸ ਨੇ ਟਵਿੱਟਰ ‘ਤੇ ਆਖਿਆ ਕਿ ਐਮਸਟਰਡਮ ਸ੍ਰੈਂਟਲ ਸਟੇਸ਼ਨ ‘ਤੇ ਛੁਰੇਬਾਜ਼ੀ ਦੀ ਘਟਨਾ ਤੋਂ ਬਾਅਦ ਇਕ ਸ਼ੱਕੀ ਨੂੰ ਗੋਲੀ ਮਾਰ ਦਿੱਤੀ ਗਈ।ਪੁਲਸ ਨੇ ਦੱਸਿਆ ਕਿ ਘਟਨਾ ਨੂੰ ਦੇਖਦੇ ਹੋਏ ਸਟੇਸ਼ਨ ਨੂੰ ਖਾਲੀ ਕਰਾ ਦਿੱਤਾ ਗਿਆ। ਘਟਨਾ ਤੋਂ ਕੁਝ ਦੇਰ ਬਾਅਦ ਪੁਲਸ ਨੇ ਇਕ ਬਿਆਨ ਜਾਰੀ ਕੀਤਾ ਜਿਸ ‘ਚ ਆਖਿਆ ਗਿਆ ਕਿ ਸਿਰਫ 2 ਪਲੇਟਫਾਰਮਾਂ ਨੂੰ ਯਾਤਰੀਆਂ ਲਈ ਬੰਦ ਕੀਤਾ ਗਿਆ ਹੈ। ਐਮਸਟਰਡੈਮ ਪੁਲਸ ਨੇ ਆਖਿਆ ਕਿ ਜ਼ਖਮੀ ਹੋਏ 2 ਲੋਕਾਂ ਅਤੇ ਚਾਕੂ ਚਲਾਉਣ ਵਾਲੇ ਸ਼ੱਕੀ ਹਮਲਾਵਰ ਨੂੰ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਪੁਲਸ ਨੇ ਅਜੇ ਤੱਕ ਹਮਲਾਵਰ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਐਮਸਟਡਰਮ ਇਨਫੋ ਟ੍ਰੈਵਲ ਗਾਈਡ ਵੱਲੋਂ ਮੁਹੱਈਆ ਕਰਾਏ ਗਏ ਅੰਕੜਿਆਂ ਮੁਤਾਬਕ ਸ੍ਰੈਂਟਲ ਸਟੇਸ਼ਨ ਤੋਂ ਹਰ ਦਿਨ ਕਰੀਬ 2,50,000 ਲੋਕ ਸਫਰ ਕਰਦੇ ਹਨ।

Facebook Comment
Project by : XtremeStudioz