Close
Menu

ਐਮ.ਐਲ.ਐਫ 2018: ‘ਕਲੇਰੀਅਨ ਕਾਲ ਥੀਏਟਰ’ ਭਾਰਤੀ ਹਥਿਆਰਬੰਦ ਸੇਨਾਵਾਂ ਦੀਆਂ ਬੈਟਲ ਹਾਰਡਨਡ ਯੂਨਿਟਾਂ ਦੀਆਂ ਜੇਤੂ ਗਥਾਵਾਂ ਨੂੰ ਕਰੇਗਾ ਪੇਸ਼

-- 06 December,2018

ਆਡੀਓ ਵਿਜ਼ੁਅਲਸ ਅਤੇ ਪ੍ਰੇਰਨਾਦਾਇਕ ਫਿਲਮਾਂ ਦਰਸ਼ਕਾਂ ਨੂੰ ਦੇਸ਼ਭਗਤੀ ਦੇ ਰੰਗ ਨਾਲ ਕਰਨਗੀਆਂ ਮੰਤਰਮੁਗਦ
ਚੰਡੀਗੜ•, 6 ਦਸੰਬਰ:
ਕੱਲ ਤੋਂ ਸ਼ੁਰੂ ਹੋਣ ਵਾਲੇ ਮਿਲਟਰੀ ਲਿਟਰੇਚਲ ਫੈਸਟੀਵਲ ਦੇ ਦੂਜੇ ਅਡੀਸ਼ਨ ਦੌਰਾਨ ਲੋਕਾਂ, ਖਾਸ ਤੌਰ ‘ਤੇ ਨੌਜਵਾਨਾਂ ਵਿਚ ਦੇਸ਼ਭਗਤੀ ਦੀ ਭਾਵਨਾ ਨੂੰ ਪ੍ਰਫੁੱਲਤ ਕਰਨ ਲਈ, ‘ਕਲੇਰੀਅਨ ਕਾਲ ਥਿਏਟਰ’ ਵਲੋਂ ਫਿਲਮਾਂ, ਆਡੀਓ ਵਿਜ਼ੁਅਲਸ, ਬਹਾਦਰੀ ਦੇ ਕਾਰਨਾਮਿਆਂ ਅਤੇ ਜਲ ਸੈਨਾ ਦੀਆਂ ਕਾਰਵਾਈਆਂ ਸਬੰਧੀ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। 
‘ਕਲੇਰੀਅਨ ਕਾਲ ਥੀਏਟਰ’ ਦੇ ਟੀਮ ਲੀਡਰ ਕਰਨਲ (ਰਿਟਾਇਰਡ) ਅਵਨੀਸ਼ ਸ਼ਰਮਾ ਦੇ ਅਨੁਸਾਰ  ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਲਈ ਮਿੰਨੀ ਆਡੀਟੋਰੀਅਮ ਵਿਚ ਅਤਿ ਆਧੁਨਿਕ ਸਾਊਂਡ ਸਿਸਟਮ ਅਤੇ ਐਚ.ਡੀ. ਸਕਰੀਨਾਂ ਨਾਲ ਦਿਲਚਸਪ ਫਿਲਮਾਂ ਅਤੇ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ।
ਉਨ•ਾਂ ਕਿਹਾ ਕਿ ਇਸ ਸਾਲ ਆਯੋਜਿਤ ਐਮ.ਐਲ.ਐਫ ਵਿਚ ਇਸ ਥਿਏਟਰ ਨੂੰ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਕੀਤਾ ਗਿਆ ਹੈ। ਇਹ ਥੀਏਟਰ, ਲੇਕ ਕਲੱਬ ਵਿਖੇ ਫੂਡ ਕੋਰਟ ਦੇ ਕੋਲ ਸਥਿਤ ਹੈ, ਜਿੱਥੇ ਲੋਕ ਫੌਜ ਦੀ ਯੁੱਧ ਕਲਾ ਸਬੰਧੀ ਆਪਣੇ ਗਿਆਨ ਵਿਚ ਵਾਧਾ ਕਰ ਸਕਣਗੇ ਅਤੇ ਇਸ ਦਾ ਆਨੰਦ ਵੀ ਮਾਣ ਸਕਣਗੇ।
ਉਹਨਾਂ ਕਿਹਾ ਕਿ ਇਹਨਾਂ ਫਿਲਮਾਂ, ਆਡੀਓ-ਵਿਜ਼ੂਅਲਸ ਅਤੇ ਪੇਸ਼ਕਾਰੀਆਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦੇਖਿਆ ਜਾ ਸਕਦਾ ਹੈ।
ਇਸ ਥੀਏਟਰ ਦਾ ਨਾਂ ‘ਕਲੇਰੀਅਨ ਕਾਲ’ ਜੰਗ ਦੇ ਬੁਲਾਵੇ ਦਾ ਸੰਕੇਤ ਦਿੰਦਾ ਹੈ ਅਤੇ ਇਸਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਪ੍ਰਦਰਸ਼ਿਤ ਕੀਤੇ ਜਾਣ ਵਾਲੇ ਸਾਰੇ ਪ੍ਰੋਗਰਾਮ ਆਡੀਓ-ਵਿਡੀਓ ‘ਤੇ ਆਧਾਰਿਤ ਹੋਣਗੇ। ਇਸ ਥੀਏਟਰ ਵਿਚ ਹਾਜ਼ਰੀਨ ਜੰਗਾਂ, ਇਤਿਹਾਸ, ਕਿਤਾਬਾਂ, ਫਿਲਮਾਂ, ਕਲਿਪਾਂ, ਵੀਡੀਓਜ਼ ਅਤੇ ਜੰਗਾਂ ਨਾਲ ਸਬੰਧਿਤ ਝਲਕਾਂ ਦਾ ਆਨੰਦ ਮਾਣ ਸਕਦੇ ਹਨ। 
ਇਸ ਈਵੈਂਟ ਦੇ ਦੂਜੇ ਦਿਨ, ਸਵ. ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ (ਮਹਾਂਵੀਰ ਚੱਕਰ) ਨੂੰ ਸ਼ਰਧਾਜਲੀ ਦੇ ਤੌਰ ‘ਤੇ ਉਹਨਾਂ ਦੇ ਪੁੱਤਰ ਹਰਦੀਪ ਚਾਂਦਪੁਰੀ ਦੀ ਹਾਜ਼ਰੀ ਵਿਚ ਲੋਂਗੇਵਾਲ ਦੀ ਪ੍ਰਸਿੱਧ ਜੰਗ ਸਬੰਧੀ ਪੇਸ਼ਕਾਰੀ ਕੀਤੀ ਜਾਵੇਗੀ।
ਸਾਰਾਗੜੀ (ਕੁਝ ਕੁ ਬਹਾਦਰ ਸਿੱਖਾਂ ਦੀ ਸਾਹਸ ਭਰੀ ਗਾਥਾ) ਦੀਆਂ ਲੜਾਈਆਂ ਨੂੰ ਮੁੜ ਸੁਰਜੀਤ ਕਰਨ ਤੋਂ ਇਲਾਵਾ, ਖੇਮਕਰਨ (ਆਸਲ ਉਤਰ 1965 ਦੀ ਸਭ ਤੋਂ ਵੱਡੀ ਟੈਂਕਾਂ ਦੀ ਲੜਾਈ), ਲੋਂਗੇਵਾਲ (ਪਾਕਿਸਤਾਨੀ ਟੈਂਕ ਹਮਲੇ ਨੂੰ ਜ਼ਬਰਦਸਤ ਜਵਾਬ), ਬਸੰਤਾਰ (ਪਾਕਿਸਤਾਨੀ ਪੈਟਰਨ ਟੈਕਾਂ ਨੂੰ ਮਿੱਟੀ ਵਿਚ ਮਿਲਾਇਆ), ਡੋਗਰਾਈ (ਜੱਟਾਂ ਦੀ ਸਖ਼ਤ ਕਾਰਵਾਈ), ਬਾਨਾ ਟੋਪ (ਸਿਆਚਿਨ ਗਲੇਸ਼ੀਅਰ ਵਿਚ ਹੋਈ ਜੰਮੂ ਅਤੇ ਕਸ਼ਮੀਰ ਲਾਈਟ ਇਨਫੈਂਟਰੀ ਦੀ ਜ਼ਬਰਦਸਤ ਲੜਾਈ), 1971 ਦੀ ਜਲ ਸੈਨਾ ਦੀ ਲੜਾਈ ਅਤੇ 2012 ਦੀ ਆਲ-ਵੋਮੈਨ ਆਰਮੀ ਐਵਰੈਸਟ ਅਭਿਆਨ ਦੀ ਝਲਕ ਅਤੇ ਇਸ ਤਰ•ਾਂ ਦੇ ਹੋਰ ਕਈ ਈਵੈਂਟ ਇਸ ਦਾ ਹਿੱਸਾ ਹੋਣਗੇ।   

Facebook Comment
Project by : XtremeStudioz