Close
Menu

ਐਮ.ਕਿਊ.ਐਮ. ਮੁਖੀ ਅਲਤਾਫ ਹੁਸੈਨ ਪਾਕਿਸਤਾਨ ‘ਚ ਭਗੋੜਾ ਐਲਾਨ

-- 02 August,2015

ਕਰਾਚੀ— ਸਿੰਧ ‘ਚ ਪਾਕਿਸਤਾਨੀ ਰੇਂਜਰਸ ਨੂੰ ਧਮਕੀ ਦੇਣ ਦੇ ਇਕ ਮਾਮਲੇ ‘ਚ ਪਾਕਿਸਤਾਨ ਦੀ ਇਕ ਅੱਤਵਾਦ ਰੋਕੂ ਅਦਾਲਤ ਨੇ ਮੁੱਤਹਿਦਾ ਕੌਮੀ ਮੂਵਮੈਂਟ ਦੇ ਪ੍ਰਮੁੱਖ ਅਲਤਾਫ ਹੁਸੈਨ ਨੂੰ ਭਗੋੜਾ ਐਲਾਨ ਕਰ ਦਿੱਤਾ। ਮਾਮਲੇ ਨੂੰ ਲੈ ਕੇ ਸਿੰਧ ਪੁਲਸ ਵੱਲੋਂ ਦਾਇਰ ਦੋਸ਼ ਪੱਤਰ ਨੂੰ ਸਵਿਕਾਰ ਕਰਨ ਤੋਂ ਬਾਅਦ ਅਦਾਲਤ ਨੇ ਇਹ ਹੁਕਮ ਜਾਰੀ ਕੀਤਾ। ਅਦਾਲਤ ‘ਚ ਦਾਇਰ ਦੋਸ਼ ਪੱਤਰ ‘ਚ ਪੁਲਸ ਨੇ ਮੰਗ ਕੀਤੀ ਸੀ ਸਿੰਧ ਰੇਂਜਰਸ ਨੂੰ ਧਮਕੀ ਦੇਣ ਦੇ ਮਾਮਲੇ ‘ਚ ਹੁਸੈਨ ਨੂੰ ਭਗੋੜਾ ਐਲਾਨ ਕੀਤਾ ਜਾਵੇ।

Facebook Comment
Project by : XtremeStudioz