Close
Menu

ਐਮ.ਕੇ. ਸਟਾਲਿਨ ਬਣੇ ਡੀਐਮਕੇ ਦੇ ਪ੍ਰਧਾਨ

-- 29 August,2018

ਚੇਨੱਈ, ਐਮਕੇ ਸਟਾਲਿਨ ਨੂੰ ਡੀਐਮਕੇ ਦਾ ਨਿਰਵਿਰੋਧ ਮੁਖੀ ਚੁਣ ਲਿਆ ਗਿਆ ਹੈ। ਇਸ ਤੋਂ ਪਹਿਲਾਂ ਇਸ ਵਕਾਰੀ ਅਹੁਦੇ ’ਤੇ ਉਨ੍ਹਾਂ ਦੇ ਪਿਤਾ ਸ੍ਰੀ ਕਰੁਣਾਨਿਧੀ ਕਰੀਬ ਪੰਜ ਦਹਾਕੇ ਤੱਕ ਤਾਇਨਾਤ ਰਹੇ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਸਟਾਲਿਨ (65) ਪਾਰਟੀ ਦੇ ਦੂਜੇ ਪ੍ਰਧਾਨ ਬਣੇ ਹਨ।
ਉਹ ਇਕੋ ਇਕ ਅਜਿਹੇ ਉਮੀਦਵਾਰ ਸਨ ਜਿਨ੍ਹਾਂ ਪਾਰਟੀ ਪ੍ਰਧਾਨ ਵਜੋਂ 26 ਅਗਸਤ ਨੂੰ ਨਾਮਜ਼ਦਗੀ ਭਰੀ ਸੀ। ਇਹ ਜਾਣਕਾਰੀ ਇਥੇ ਪਾਰਟੀ ਦੀ ਜਨਰਲ ਕੌਂਸਲ ਦੀ ਮੀਟਿੰਗ ਦੌਰਾਨ ਡੀਐਮਕੇ ਦੇ ਜਨਰਲ ਸਕੱਤਰ ਕੇ. ਅਨਬਜ਼ਾਗਨ ਨੇ ਦਿੱਤੀ। ਸ੍ਰੀ ਕਰੁਣਾਨਿਧੀ ਦੇ ਦੇਹਾਂਤ ਤੋਂ ਕਰੀਬ ਤਿੰਨ ਹਫ਼ਤੇ ਬਾਅਦ ਸਟਾਲਿਨ ਦੀ ਇਸ ਅਹੁਦੇ ’ਤੇ ਤਾਇਨਾਤੀ ਹੋਈ ਹੈ। ਸ੍ਰੀ ਕਰੁਣਾਨਿਧੀ 1969 ਵਿੱਚ ਡੀਐਮਕੇ ਦੇ ਪ੍ਰਧਾਨ ਬਣੇ ਸਨ। ਡੀਐਮਕੇ ਪਿ੍ੰਸੀਪਲ ਸਕੱਤਰ ਦੁਰਾਈ ਮੁਰੂਗਨ ਨੂੰ ਪਾਰਟੀ ਦੇ ਖਜ਼ਾਨਚੀ ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ ਜੋ ਸਟਾਲਿਨ ਦੇ ਪ੍ਰਧਾਨ ਬਣਨ ਕਾਰਨ ਖ਼ਾਲੀ ਹੋਇਆ ਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਟਾਲਿਨ ਨੂੰ ਡੀਐਮਕੇ ਦੇ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ ਹੈ।

Facebook Comment
Project by : XtremeStudioz