Close
Menu

ਐਮ. ਸੀ. ਏ. ਦੇ ਅਗਲੇ ਪ੍ਰਧਾਨ ਹੋਣਗੇ ਸ਼ਰਦ ਪਵਾਰ

-- 17 October,2013

ਮੁੰਬਈ- ਬੀ. ਸੀ. ਸੀ. ਆਈ. ਅਤੇ ਆਈ. ਸੀ. ਸੀ. ਦੇ ਸਾਬਕਾ ਮੁਖੀ ਰਹਿ ਚੁੱਕੇ ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਮੁੰਬਈ ਕ੍ਰਿਕਟ ਸੰਘ (ਐਮ. ਸੀ. ਏ.) ਦੇ ਅਗਲੇ ਪ੍ਰਧਾਨ ਹੋਣਗੇ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਗੋਪੀਨਾਥ ਮੁੰਡੇ ਦੀ ਨਾਮਜ਼ੱਦਗੀ ਰੱਦ ਹੋਣ ਤੋਂ ਬਾਅਦ ਰਾਸ਼ਟਰੀ ਕਾਂਗਰਸ ਪਾਰਟੀ ਰਾਕੰਪਾ ਮੁਖੀ ਸ਼ਰਦ ਪਵਾਰ ਦਾ ਐਮ. ਸੀ. ਏ. ਪ੍ਰਧਾਨ ਬਿਨਾਂ ਵਿਰੋਧ ਚੁਣਿਆ ਜਾਣਾ ਤੈਅ ਹੈ। ਮਹਾਰਾਸ਼ਟਰ ਦੇ ਸਾਬਕਾ ਉਪ ਮੁੱਖ ਮੰਤਰੀ ਮੁੰਡੇ ਦੀ ਨਾਮਜ਼ੱਦਗੀ ਰਿਹਾਇਸ਼ੀ ਆਧਾਰ ‘ਤੇ ਵੀਰਵਾਰ ਨੂੰ ਰੱਦ ਕਰ ਦਿੱਤੀ ਗਈ। ਸਾਲ 2005 ਤੋਂ 2008 ਤੱਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਤੇ 2010 ‘ਚ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਦੇ ਪ੍ਰਧਾਨ ਰਹਿ ਚੁੱਕੇ ਪਵਾਰ ਇਸੇ ਕਾਰਨ ਹੁਣ ਕ੍ਰਿਕਟ ਪ੍ਰਸ਼ਾਸਨ ਨਾਲ ਇਕ ਵਾਰ ਫਿਰ ਜੁੜਨ ਜਾ ਰਹੇ ਹਨ। ਹਾਲਾਂਕਿ ਐਮ. ਸੀ. ਏ. ‘ਚ ਪਵਾਰ ਦੇ ਦਬਦਬੇ ਨੂੰ ਤੋੜਣ ਲਈ ਮੁੰਡੇ ਨੇ ਐਮ. ਸੀ. ਏ. ਚੋਣਾਂ ‘ਚ ਆਪਣੀ ਨਾਮਜ਼ੱਦਗੀ ਭਰੀ ਸੀ। ਪਰ ਚੋਣ ਅਧਿਕਾਰੀ ਨੇ ਇਸ ਨੂੰ ਰੱਦ ਕਰ ਦਿੱਤਾ।

Facebook Comment
Project by : XtremeStudioz