Close
Menu

ਐਲੀਸਨ ਰੈਡਫੋਰਡ ਨੇ ਵਿਰੋਧੀ ਪਾਰਟੀਆਂ ਦਾ ਸਕੂਲ ਫੀਸਾਂ ਦਾ ਮਾਮਲਾ ਨਕਾਰਿਆ

-- 04 September,2013

redford-600x360

ਐਡਮਿੰਟਨ,4 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਅਲਬਰਟਾ ਦੀ ਟੋਰੀ ਸਰਕਾਰ ਦੀ ਪ੍ਰੀਮੀਅਰ ਐਲੀਸਨ ਰੈਡਫੋਰਡ ਨੇ ਸਾਰੀਆਂ ਹੀ ਵਿਰੋਧੀ ਪਾਰਟੀਆਂ ਵੱਲੋ ਪੇਸ਼ ਕੀਤੇ ਗਏ ਸਕੂਲਾਂ-ਕਾਲਜਾ ਦੀਆਂ ਫੀਸਾਂ ਦੇ ਮਾਮਲੇ ਨੂੰ ਬਿਲਕੁਲ ਹੀ ਨਕਾਰ ਦਿੱਤਾ ਹੈ, ਜਿਸ ‘ਚ ਪ੍ਰੀਮੀਅਰ ਐਲੀਸਨ ਰੈਡਫੋਰਡ ਨੇ ਰਾਈਡੀਓ ਪਾਰਕ ਸਕੂਲ ਜੋ ਕਿ ਹੜ੍ਹਾਂਂ ਤੋ ਬਾਅਦ ਬੰਦ ਹੋ ਗਿਆ ਸੀ, ਉਸ ਦੇ ਫਿਰ ਤੋਂ ਖੁੱਲਣ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਮਾਮਲਾ ਸਥਾਨਕ ਸਕੂਲ ਬੋਰਡਾਂ ਨੂੰ ਮਾਪਿਆਂ ਨਾਲ ਬੈਠ ਕਿ ਨਜਿੱਠਣਾ ਚਾਹੀਦਾ ਹੈ।ਐਲੀਸਨ ਨੇ ਵਾਈਲਡ ਰੋਜ ਪਾਰਟੀ ਦੇ ਹਾਈ ਰੀਵਰ ਏਰੀਏ ਦੇ ਸਕੂਲਾਂ ਬਾਰੇ ਦੋ-ਟੁੱਕ ਫੈਸਲਾ ਸੁਣਾਉਦਿਆ ਕਿਹਾ ਕਿ ਇਸ ਦੀ ਬਹੁਤ ਹੀ ਘੱਟ ਸੰਭਾਵਨਾ ਹੈ ਕਿ ਖਾਸ ਵਿਅਕਤੀਆਂ ਦੀ ਅਜਿਹੀ ਸਥਿਤੀ ਵਿਚ ਨਿੱਜੀ ਤੌਰ ‘ਤੇ ਮਦਦ ਨਹੀ ਕੀਤੀ ਜਾ ਸਕਦੀ। ਇਸ ਬਾਰੇ ਐਨ.ਡੀ.ਪੀ. ਦੇ ਆਲੋਚਕ ਰਾਈਕਹਿਲ ਨੌਟਲੀ ਨੇ ਕਿਹਾ ਕਿ ਸੂਬੇ ਵਿਚ ਫੀਸਾਂ ਬਹੁਤ ਜ਼ਿਆਦਾ ਹਨ ਅਤੇ ਕਲਾਸਾ ਦਾ ਸਾਈਜ਼ ਬਹੁਤ ਵੱਡਾ ਹੈ, ਜਦੋਂ ਕਿ ਸੂਬੇ ਦੀ ਸਰਕਾਰ ਨੇ ਪਿਛਲੇ ਸਾਲ ਵੋਟਾਂ ਵੇਲੇ ਅਲਬਰਟਾ ਵਾਸੀਆਂ ਨਾਲ ਜਿਹੜੇ ਵਾਅਦੇ ਕੀਤੇ ਸਨ, ਉਹ ਸਾਰੇ ਤੋੜ ਦਿੱਤੇ ਗਏ ਹਨ।

Facebook Comment
Project by : XtremeStudioz