Close
Menu

ਐਸ਼ਵਰਿਆ ਰਾਏ ਦੀ ਪਿਤਾ ਦੀ 13ਵੀਂ ਰਸਮ ਪਗੜੀ ਸਮਾਰੋਹ ‘ਚ ਪਹੁੰਚਿਆ ਬੱਚਨ ਪਰਿਵਾਰ

-- 30 March,2017

ਮੁੰਬਈ— ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਦੇ ਪਿਤਾ ਕ੍ਰਿਸ਼ਨਰਾਜ ਰਾਏ ਦਾ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦੇਹਾਂਤ ਹੋ ਗਿਆ ਸੀ। ਕ੍ਰਿਸ਼ਨਰਾਜ ਦੀ 13ਵੀਂ ਕਿਰਿਆ ਰਸਮ ‘ਤੇ ਸ਼ਰਧਾਜਲੀ ਦੇਣ ਦੇ ਲਈ ਐਸ਼ਵਰਿਆ ਰਾਏ ਆਪਣੇ ਪਤੀ ਅਭਿਸ਼ੇਕ ਬੱਚਨ ਅਤੇ ਬੇਟੀ ਅਰਾਧਿਆ ਨਾਲ ਪਹੁੰਚੇ। ਇਸ ਤੋਂ ਇਲਾਵਾ ਅਮਿਤਾਭ ਬੱਚਨ ਅਤੇ ਸੁਨੀਲ ਸ਼ੈੱਟੀ ਵੀ ਨਜ਼ਰ ਆਏ। 

ਜ਼ਿਕਰਯੋਗ ਹੈ ਕਿ ਇਲਾਜ ਦੇ ਦੌਰਾਨ ਐਸ਼ਵਰਿਆ ਨੇ ਆਪਣੇ ਪਿਤਾ ਦੀ ਦੇਖਭਾਲ ‘ਚ ਕੋਈ ਕਮੀ ਨਹੀਂ ਰਹਿਣ ਦਿੱਤੀ ਸੀ। ਪੂਰਾ ਬੱਚਨ ਪਰਿਵਾਰ ਉਨ੍ਹਾਂ ਦੀ ਦੇਖਭਾਲ ‘ਚ ਜੁਟਿਆ  ਹੋਇਆ ਸੀ। ਦਰਸਅਲ ਕੁਝ ਸਾਲ ਪਹਿਲਾਂ ਕ੍ਰਿਸ਼ਨਰਾਜ ਜੀ ਦਾ ਕੈਂਸਰ ਦਾ ਆਪਰੇਸ਼ਨ ਹੋਇਆ ਸੀ। ਜੋ ਸਫਲ ਵੀ ਹੋ ਗਿਆ ਸੀ ਪਰ ਕੁਝ ਸਮੇਂ ਬਾਅਦ ਡਾਕਟਰ ਨੂੰ ਪਤਾ ਲੱਗਿਆ ਕਿ ਕੈਂਸਰ ਉਨ੍ਹਾਂ ਦੇ ਦਿਮਾਗ ਤਕ ਪਹੁੱਚ ਗਿਆ ਹੈ। ਇਸ ਸਦਮੇ ਨਾਲ ਬੱਚਨ ਪਰਿਵਾਰ ਪੂਰੀ ਤਰ੍ਹਾਂ ਸਦਮੇ ‘ਚ ਸੀ। ਇਸ ਸਾਲ ਉਨ੍ਹਾਂ ਹੋਲੀ ਵੀ ਨਹੀਂ ਮਨਾਈ ਸੀ। ਰਾਏ ਪਰਿਵਾਰ ‘ਚ ਐਸ਼ਵਰਿਆ ਤੋਂ ਇਲਾਵਾ ਕ੍ਰਿਸ਼ਨ ਰਾਜ ਦੀ ਪਤਨੀ ਵ੍ਰਿਦਾ ਤੇ ਬੇਟਾ ਆਦਿੱਤਿਆ ਰਾਏ ਵੀ ਮੌਜੂਦ ਸੀ। ਅੰਤਿਮ ਸੰਸਕਾਰ ਦੀ ਸਾਰੀਆਂ ਰਸਮਾਂ ਬੇਟੇ ਆਦਿੱਤਿਆ ਨੇ ਹੀ ਪੂਰੀਆਂ ਕੀਤੀਆਂ ਸੀ। 

 
Facebook Comment
Project by : XtremeStudioz