Close
Menu

ਐਸ਼ਵਰਿਆ ਰਾਏ ਕਰੇਗੀ ਆਈਟਮ ਨੰਬਰ

-- 05 August,2013

001_Aishwarya_Rai_fa

ਮੁੰਬਈ- ਸਾਬਕਾ ਮਿਸ ਵਰਲਡ ਅਤੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਸਿਲਵਰ ਸਕ੍ਰੀਨ ‘ਤੇ ਇਕ ਵਾਰ ਮੁੜ ਆਈਟਮ ਨੰਬਰ ‘ਤੇ ਥਿਰਕਦੀ ਨਜ਼ਰ ਆ ਸਕਦੀ ਹੈ।ਬਾਲੀਵੁੱਡ ‘ਚ ਅੱਜ-ਕੱਲ ਚਰਚਾ ਹੈ ਕਿ ਐਸ਼ਵਰਿਆ ਰਾਏ ਬੱਚਨ ਫਿਲਮ ਇੰਡਸਟਰੀ ‘ਚ ਆਪਣਾ ਕਮਬੈਕ ਕਰਨ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਐਸ਼ਵਰਿਆ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਰਾਮਲੀਲਾ’ ਵਿਚ ਆਈਟਮ ਨੰਬਰ ਕਰਨ ਜਾ ਰਹੀ ਹੈ।
ਐਸ਼ਵਰਿਆ ਇਸ ਤੋਂ ਪਹਿਲਾਂ ਸੰਜੇ ਲੀਲਾ ਭੰਸਾਲੀ ਨਾਲ ‘ਹਮ ਦਿਲ ਦੇ ਚੁਕੇ ਸਨਮ’ ਵਰਗੀ ਸੁਪਰਹਿਟ ਫਿਲਮ ‘ਚ ਕੰਮ ਕਰ ਚੁੱਕੀ ਹੈ। ਉਸ ਨੇ ਆਖਿਰੀ ਵਾਰ ਸੰਜੇ ਲੀਲਾ ਭੰਸਾਲੀ ਦੀ ਹੀ ਸਾਲ 2010 ‘ਚ ਪ੍ਰਦਰਸ਼ਿਤ ਫਿਲਮ ‘ਗੁਜਾਰਿਸ਼’ ਵਿਚ ਰਿਤਿਕ ਰੋਸ਼ਨ ਨਾਲ ਅਭਿਨੈ ਕੀਤਾ ਹੈ। ਜ਼ਿਕਰਯੋਗ ਹੈ ਕਿ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ‘ਚ ਬਣ ਰਹੀ ਫਿਲਮ ‘ਰਾਮਲੀਲਾ’ ਸ਼ੇਕਸਪੀਅਰ ਦੇ ਮਸ਼ਹੂਰ ਨਾਟਕ ਰੋਮੀਓ ਅਤੇ ਜੂਲੀਅਟ ‘ਤੇ ਆਧਾਰਿਤ ਫਿਲਮ ਹੈ।

Facebook Comment
Project by : XtremeStudioz