Close
Menu

ਐੱਚ-1ਬੀ ਵੀਜ਼ਾ ਦੇਣ ਦੀ ਪ੍ਰਕਿਰਿਆ ‘ਚ ਕੋਈ ਤਬਦੀਲੀ ਨਹੀ : ਅਮਰੀਕਾ

-- 31 August,2018

ਵਾਸ਼ਿੰਗਟਨ — ਅਮਰੀਕਾ ਅਤੇ ਭਾਰਤ ਵਿਚਕਾਰ ਅਗਲੇ ਹਫਤੇ ਨਵੀਂ ਦਿੱਲੀ ਵਿਚ ਹੋਣ ਵਾਲੀ 2+2 ਬੈਠਕ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਐੱਚ-1ਬੀ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਸੰਭਾਵਨਾ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਬੈਠਕ ਦੌਰਾਨ ਵੀਜ਼ਾ ਦਾ ਮੁੱਦਾ ਚੁੱਕ ਸਕਦੀ ਹੈ। ਸੁਸ਼ਮਾ ਨੇ ਬੀਤੇ ਮਹੀਨੇ ਰਾਜ ਸਭਾ ਵਿਚ ਦੱਸਿਆ ਸੀ,”ਅਸੀਂ ਇਸ ਮੁੱਦੇ ਨੂੰ ਕਈ ਮੰਚਾਂ ‘ਤੇ ਰਸਮੀ ਰੂਪ ਵਿਚ ਚੁੱਕ ਰਹੇ ਹਾਂ। ਅਸੀਂ ਲੋਕ ਇਸ ਮੁੱਦੇ ‘ਤੇ ਵ੍ਹਾਈਟ ਹਾਊਸ, ਉੱਥੋਂ ਦੇ ਰਾਜ ਪ੍ਰਸ਼ਾਸਨ ਅਤੇ ਉੱਥੋਂ ਦੇ ਸੰਸਦ ਮੈਂਬਰਾਂ ਨਾਲ ਗੱਲ ਕਰ ਰਹੇ ਹਾਂ। ਅਸੀਂ ਨਵੀਂ ਦਿੱਲੀ ਵਿਚ 6 ਸਤੰਬਰ ਨੂੰ ਹੋਣ ਵਾਲੀ 2+2 ਬੈਠਕ ਵਿਚ ਇਸ ਮੁੱਦੇ ਨੂੰ ਪੂਰੀ ਨਿਮਰਤਾ ਨਾਲ ਚੁੱਕਾਂਗੇ।”  

 ਅਮਰੀਕੀ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਐੱਚ-1ਬੀ ਵੀਜ਼ਾ ਦਾ ਮੁੱਦਾ 2+2 ਬੈਠਕ ਵਿਚ ਚੁੱਕਣ ਦੀ ਤਿਆਰੀ ਵਿਚ ਹੈ ਪਰ ਇਸ ਵਿਚ ਕੁਝ ਕਹਿਣ ਲਈ ਨਹੀਂ ਹੈ ਕਿਉਂਕਿ ਨੀਤੀ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਅਧਿਕਾਰੀ ਨੇ ਦੱਸਿਆ,”ਟਰੰਪ ਪ੍ਰਸ਼ਾਸਨ ਦੇ ਕਾਰਜਕਾਰੀ ਆਦੇਸ਼ ਵਿਚ ਅਮਰੀਕਾ ਵਿਚ ਕੰਮ ਕਰਨ ਲਈ ਅਮਰੀਕੀ ਵੀਜ਼ਾ ਪ੍ਰੋਗਰਾਮ ਦੀ ਵੱਡੇ ਪੱਧਰ ‘ਤੇ ਸਮੀਖਿਆ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਵੀਜ਼ਾ ਸਮੀਖਿਆ ਕਰਨ ਦਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਇਸ ਨਾਲ ਅਮਰੀਕਾ ਦੇ ਕਰਮਚਾਰੀਆਂ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਤਨਖਾਹ ਪ੍ਰਭਾਵਿਤ ਨਾ ਹੋਵੇ।” ਅਧਿਕਾਰੀ ਨੇ ਦੱਸਿਆ,”ਐੱਚ-1ਬੀ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਵਿਚ ਤਬਦੀਲੀ ਨਹੀਂ ਹੋਈ ਹੈ। ਇਸ ਲਈ ਮੇਰੇ ਲਈ ਇਹ ਅਨੁਮਾਨ ਲਗਾਉਣ ਅਸੰਭਵ ਹੈ ਕਿ ਇਸ ‘ਤੇ ਗੱਲ ਕਰਨ ‘ਤੇ ਨਤੀਜਾ ਕੀ ਹੋਵੇਗਾ। ਨਿਸ਼ਚਿਤ ਰੂਪ ਵਿਚ ਇਹ ਭਾਰਤ ਲਈ ਮਹੱਤਵਪੂਰਣ ਮੁੱਦਾ ਹੈ।”
Facebook Comment
Project by : XtremeStudioz