Close
Menu

ਐੱਚ1ਬੀ ਵੀਜ਼ਾ ਨਿਯਮਾਂ ‘ਚ ਫੇਰਬਦਲ, 12 ਦਿਨਾਂ ਤੱਕ ਦਾ ਹੋ ਸਕਦੈ ਵੀਜ਼ਾ

-- 16 October,2018

ਵਾਸ਼ਿੰਗਟਨ— ਅਮਰੀਕਾ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੀ ਵੀਜ਼ਾ ਐਕਸਪਾਇਰ ਹੋ ਚੁੱਕਾ ਹੈ ਜਾਂ ਜਿਨ੍ਹਾਂ ਦਾ ਸਟੇਟਸ ਬਦਲ ਗਿਆ ਹੈ ਉਨ੍ਹਾਂ ਨੂੰ ਜਲਦੀ ਹੀ ਦੇਸ਼ ‘ਚੋਂ ਬਾਹਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ ਪਰ ਇਸ ‘ਚ ਵੀ ਇਕ ਵੱਡਾ ਬਦਲਾਅ ਕੀਤਾ ਗਿਆ ਹੈ। ਹਜ਼ਾਰਾਂ ਦੀ ਗਿਣਤੀ ‘ਚ ਭਾਰਤ ਦੀ ਆਈਟੀ ਫਰਮਾਂ ‘ਚ ਕੰਮ ਕਰਨ ਵਾਲੇ ਇੰਜੀਨੀਅਰ ਅਮਰੀਕਾ ਜਾਂਦੇ ਹਨ। ਅਜਿਹੇ ‘ਚ ਉਨ੍ਹਾਂ ਨੂੰ ਐੱਚ1ਬੀ ਵੀਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ ਪਰ ਹੁਣ ਵੀਜ਼ੇ ਦੀ ਮਿਆਦ ਨੂੰ ਬਹੁਤ ਘਟਾ ਦਿੱਤਾ ਗਿਆ ਹੈ।

ਐੱਚ1ਬੀ ਵੀਜ਼ਾ ਐਕਸਪਾਇਰ ਹੋਣ ਤੋਂ ਬਾਅਦ ਫਿਰ ਹੋਵੇਗਾ ਰੀਨਿਊ
ਟਾਈਮਜ਼ ਆਫ ਇੰਡੀਆ ਦੀ ਇਕ ਰਿਪੋਰਟ ਮੁਤਾਬਕ ਇਹ ਨਵਾਂ ਨਿਯਮ ਯੂ.ਐੱਸ.ਸਿਟੀਜ਼ਨ ਐਂਡ ਇਮੀਗ੍ਰੇਸ਼ਨ ਸਰਵਿਸਸ (ਯੂ.ਐੱਸ.ਸੀ.ਆਈ.ਐੱਸ.) ਨੇ ਸ਼ੁਰੂ ਕੀਤਾ ਹੈ। ਦੱਸਣਯੋਗ ਹੈ ਨਵੇਂ ਨਿਯਮ ਮੁਤਾਬਕ ਐੱਚ1ਬੀ ਵੀਜ਼ਾ ਮਿਆਦ ਨੂੰ ਬਹੁਤ ਘਟਾ ਦਿੱਤਾ ਗਿਆ ਹੈ ਕੁਝ ਮਾਮਲਿਆਂ ‘ਚ ਤਾਂ ਸਿਰਫ 12 ਦਿਨਾਂ ਲਈ ਹੀ ਵੀਜ਼ਾ ਜਾਰੀ ਕੀਤਾ ਜਾ ਰਿਹਾ ਹੈ। 12 ਦਿਨ ਦੇ ਲਈ ਜਾਰੀ ਹੋਣ ਵਾਲੇ ਵੀਜ਼ੇ ਦੇ ਰੀਨਿਊ ਲਈ ਵੀ ਹੁਣ ਤੁਸੀਂ ਉਦੋਂ ਰਿਪਲਾਈ ਕਰ ਸਕੋਗੇ ਜਦੋਂ ਪੁਰਾਣਾ ਵੀਜ਼ਾ ਐਕਸਪਾਇਰ ਹੋ ਜਾਂਦਾ ਹੈ। ਇਸ ਤੋਂ ਪਹਿਲਾਂ ਵੀਜ਼ਾ ਐਕਸਪਾਇਰ ਹੋਣ ਤੋਂ ਕੁਝ ਦਿਨ ਪਹਿਲਾਂ ਵੀ ਨਵਾਂ ਵੀਜ਼ਾ ਐਕਸਟੈਂਡ ਕਰਵਾਇਆ ਜਾ ਸਕਦਾ ਸੀ। ਯੂ.ਐੱਸ.ਸੀ.ਆਈ.ਐੱਸ. ਮੁਤਾਬਕ ਫਰਵਰੀ 2018 ਤੋਂ ਹੀ ਨਵੇਂ ਨਿਯਮ ਨੂੰ ਲੈ ਕੇ ਚਰਚਾਵਾਂ ਹੋ ਰਹੀਆਂ ਸਨ ਪਰ ਹੁਣ ਇਸ ਨੂੰ ਲਾਗੂ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ।

ਨਵੇਂ ਨਿਯਮ ਮੁਤਾਬਕ ਜਿਨ੍ਹਾਂ ਲੋਕਾਂ ਨੇ ਵੀਜ਼ਾ ਐਕਸਟੈਂਸ਼ਨ ਲਈ ਅਪਲਾਈ ਕੀਤਾ ਹੈ ਉਨ੍ਹਾਂ ਨੂੰ ਐੱਨ.ਟੀ.ਏ. (ਨੋਟਿਸ ਟੂ ਅਪੀਅਰ) ਜਾਰੀ ਕੀਤਾ ਜਾਵੇਗਾ। ਐੱਨਟੀਏ ਅਮਰੀਕਾ ‘ਚ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਲੋਕਾਂ ਨੂੰ ਦੇਸ਼ ਤੋਂ ਬਾਹਰ ਭੇਜੇ ਜਾਣ ਲਈ ਚੁੱਕਿਆ ਜਾਣ ਵਾਲਾ ਪਹਿਲਾ ਕਦਮ ਹੈ। ਐੱਨ.ਟੀ.ਏ. ਇਕ ਤਰ੍ਹਾਂ ਦਾ ਡਾਕਿਊਮੈਂਟ ਹੈ ਜੋ ਕਿ ਕਿਸੇ ਵਿਅਕਤੀ ਨੂੰ ਇਮੀਗ੍ਰੇਸ਼ਨ ਜੱਜ ਦੇ ਸਾਹਮਣੇ ਪੇਸ਼ ਹੋਣ ਲਈ ਕਹਿੰਦਾ ਹੈ। ਇਸ ਦੀ ਜ਼ਿੰਮੇਦਾਰੀ ਯੂ.ਐੱਸ.ਸੀ.ਆਈ.ਐੱਸ. ਨੂੰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਬਹੁਤ ਵੱਡੀ ਗਿਣਤੀ ‘ਚ ਐੱਚ1ਬੀ ਵੀਜ਼ਾ ਹੋਲਡਰਸ ਤੋਂ ਉਨ੍ਹਾਂ ਦਾ ਵੀਜ਼ਾ ਐਕਸਟੈਂਡ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ, ਜਿਨ੍ਹਾਂ ‘ਚੋਂ ਜ਼ਿਆਦਾਤਰ ਲੋਕ ਭਾਰਤੀ ਸਨ।

ਕੀ ਹੈ ਐੱਚ1ਬੀ ਵੀਜ਼ਾ?
ਐੱਚ1ਬੀ ਵੀਜ਼ਾ ਅਜਿਹੇ ਵਿਦੇਸ਼ੀ ਪੇਸ਼ੇਵਰਾਂ ਲਈ ਜਾਰੀ ਕੀਤਾ ਜਾਂਦਾ ਹੈ ਜੋ ਕਿਸੇ ਖਾਸ ਕੰਮ ‘ਚ ਕੁਸ਼ਲ ਹੁੰਦੇ ਹਨ। ਇਸ ਲਈ ਆਮ ਕਰਕੇ ਉੱਚ ਸਿੱਖਿਆ ਦੀ ਲੋੜ ਹੁੰਦੀ ਹੈ। ਕੰਪਨੀ ‘ਚ ਨੌਕਰੀ ਕਰਨ ਵਾਲਿਆਂ ਵਲੋਂ ਐੱਚ1ਬੀ ਵੀਜ਼ਾ ਲਈ ਇਮੀਗ੍ਰੇਸ਼ਨ ਵਿਭਾਗ ‘ਚ ਅਪਲਾਈ ਕਰਨਾ ਹੁੰਦਾ ਹੈ। ਇਹ ਵਿਵਸਥਾ ਸਾਲ 1990 ‘ਚ ਉਸ ਵੇਲੇ ਦੇ ਰਾਸ਼ਟਰਪਤੀ ਜਾਰਜ ਬੁਸ਼ ਨੇ ਸ਼ੁਰੂ ਕੀਤੀ ਸੀ।

Facebook Comment
Project by : XtremeStudioz