Close
Menu

ਐੱਨ. ਆਰ. ਆਈਜ਼ ਵਲੋਂ ਅਕਾਲੀਆਂ ਦਾ ਵਿਰੋਧ ਗੁੱਸੇ ਦਾ ਸਬੂਤ : ਬਾਜਵਾ

-- 21 July,2015

ਚੰਡੀਗੜ੍ਹ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੀ ਅਗਵਾਈ ‘ਚ ਗਏ ਅਕਾਲੀ ਆਗੂਆਂ ਦਾ ਅਮਰੀਕਾ ਦੀ ਧਰਤੀ ‘ਤੇ ਕੀਤਾ ਗਿਆ ਦੁਸ਼ਮਣੀ ਭਰਿਆ ਸਵਾਗਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲਈ ਅੱਖਾਂ ਖੋਲ੍ਹਣ ਵਾਲਾ ਹੋਣਾ ਚਾਹੀਦਾ ਹੈ, ਜੋ ਇਨ੍ਹਾਂ ਤੇ ਇਨ੍ਹਾਂ ਦੀ ਸਰਕਾਰ ਖਿਲਾਫ ਗੁੱਸੇ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਤੋਤਾ ਸਿੰਘ ਆਸਾਨੀ ਨਾਲ ਸ਼ਿਕਾਰ ਬਣ ਗਏ, ਕਿਉਂਕਿ ਦੋਵੇਂ ਪਿਓ-ਪੁੱਤ ‘ਚ ਉਨ੍ਹਾਂ ਦੇਸ਼ਾਂ ‘ਚ ਜਾਣ ਦੀ ਹਿੰਮਤ ਨਹੀਂ ਹੈ, ਜਿਥੇ ਵੱਡੀ ਗਿਣਤੀ ‘ਚ ਪੰਜਾਬੀ ਵੱਸਦੇ ਹਨ, ਜਿਨ੍ਹਾਂ ‘ਚ ਕੈਨੇਡਾ ਤੇ ਅਮਰੀਕਾ ਸ਼ਾਮਲ ਹਨ। ਬਾਜਵਾ ਨੇ ਬਾਦਲਾਂ ਵਲੋਂ ਐੱਨ. ਆਰ. ਆਈ ਸਮਿਟਾਂ ਕਰਵਾ ਕੇ ਪੰਜਾਬੀ ਪ੍ਰਵਾਸੀਆਂ ਨੂੰ ਖਿੱਚਣ ਲਈ ਕੀਤੇ ਗਏ ਯਤਨਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਦਾ ਨਤੀਜਾ ਜ਼ੀਰੋ ਨਿਕਲਿਆ ਤੇ ਇਨ੍ਹਾਂ ਖਿਲਾਫ ਨਫਰਤ ਵੱਧਦੀ ਗਈ। ਇਨ੍ਹਾਂ ਸਮਿਟਾਂ ਦੌਰਾਨ ਕੀਤੇ ਗਏ ਵਾਅਦਿਆਂ ਦੇ ਬਾਵਜੂਦ ਐੱਨ. ਆਰ. ਆਈਜ਼ ਨੂੰ ਲਗਾਤਾਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਮੁੱਦਾ ਸਿਰਫ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਹੀਂ ਹੈ, ਸਗੋਂ ਨਸ਼ਾਖੋਰੀ, ਵੱਧ ਰਿਹਾ ਕਰਜ਼ਾ, ਵਿਕਾਸ ਦੀ ਘਾਟ ਤੇ ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਦਾ ਅਸਰ ਵਿਦੇਸ਼ ਗਏ ਅਕਾਲੀਆਂ ਖਿਲਾਫ ਪ੍ਰਦਰਸ਼ਨਾਂ ‘ਚ ਨਜ਼ਰ ਆਇਆ ਹੈ। ਇਸ ਲੜੀ ਹੇਠ ਐੱਨ. ਆਰ. ਆਈਜ਼ ਬਾਦਲਾਂ ਵਲੋਂ ਸ਼ਰੇਆਮ ਕੀਤੀ ਜਾ ਰਹੀ ਲੁੱਟ ਤੋਂ ਕਾਫੀ ਚਿੰਤਿਤ ਹਨ, ਜਿਸਦਾ ਸਬੂਤ ਇਨ੍ਹਾਂ ਦੇ ਬਿਜ਼ਨੈੱਸ ‘ਚ ਮੁਨਾਫਾ, ਜਦਕਿ ਸੂਬੇ ਦੇ ਸਮਾਜਿਕ-ਆਰਥਿਕ ਪੱਧਰ ‘ਚ ਭਾਰੀ ਗਿਰਾਵਟ। ਪ੍ਰਸ਼ਾਸਨ ‘ਚ ਵੱਡੇ ਪੱਧਰ ‘ਤੇ ਰੈਂਕ ਦੀ ਬੇਤਰਤੀਬੀ ਤੇ ਭ੍ਰਿਸ਼ਟਾਚਾਰ ਹੈ। ਹੁਣ ਸੁਖਬੀਰ ਬਾਦਲ ਵਿਕਾਸ ਦੇ ਨਾਂ ‘ਤੇ 10000 ਕਰੋੜ ਰੁਪਏ ਦੇ ਲੋਨ ਲਈ ਲੋਕਾਂ ਦਾ ਸਮਰਥਨ ਚਾਹੁੰਦੇ ਹਨ। ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਬਲੀ ਦੇ ਬੱਕਰੇ ਭੇਜਣ ਦੀ ਥਾਂ ਕੈਨੇਡਾ ਤੇ ਅਮਰੀਕਾ ਜਾ ਕੇ ਖੁਦ ਹਾਲਾਤ ਦਾ ਸਾਹਮਣਾ ਕਰਨ ਲਈ ਕਿਹਾ ਹੈ।

Facebook Comment
Project by : XtremeStudioz