Close
Menu

ਐੱਨ.ਏ.ਬੀ. ਨੇ ਸ਼ਹਬਾਜ਼ ਸ਼ਰੀਫ ਦੇ ਬੇਟੇ ਨੂੰ ਕੀਤਾ ਤਲਬ

-- 10 October,2018

ਲਾਹੌਰ— ਪਾਕਿਸਤਾਨ ਦੇ ਚੋਟੀ ਦੇ ਭ੍ਰਿਸ਼ਟਾਚਾਰ ਰੋਕੂ ਨਿਗਮ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੁਖੀ ਸ਼ਹਬਾਜ਼ ਸ਼ਰੀਫ ਦੇ ਬੇਟੇ ਸਲਮਾਨ ਸ਼ਰੀਫ ਨੂੰ ਆਮਦਨ ਤੋਂ ਜ਼ਿਆਦਾ ਜਾਇਦਾਦ ਰੱਖਣ ਦੇ ਮਾਮਲੇ ‘ਚ ਬੁੱਧਵਾਰ ਨੂੰ ਤਲਬ ਕੀਤਾ ਹੈ।

ਸ਼ਹਬਾਜ਼ ਸ਼ਰੀਫ ਪਹਿਲਾਂ ਤੋਂ ਹੀ 16 ਅਕਤੂਬਰ ਤੱਕ ਲਾਹੌਰ ‘ਚ ਰਾਸ਼ਟਰੀ ਜਵਾਬਦੇਹੀ ਬਿਊਰੋ ਦੀ ਹਿਰਾਸਤ ‘ਚ ਹਨ। ਉਨ੍ਹਾਂ ਨੂੰ 1,400 ਕਰੋੜ ਰੁਪਏ ਦੇ ਆਸ਼ਿਆਨਾ ਭਵਨ ਘੋਟਾਲੇ ਦੇ ਦੋਸ਼ ‘ਚ ਗ੍ਰਿਫਤਾਰੀ ਕੀਤਾ ਗਿਆ ਹੈ। ਐੱਨ.ਏ.ਬੀ. ਨੇ ਸੋਮਵਾਰ ਨੂੰ ਸਲਮਾਨ ਨੂੰ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਰੱਖਣ ਦੇ ਸਬੰਧ ‘ਚ ਇਕ ਸ਼ਿਕਾਇਤ ‘ਤੇ ਬੁੱਧਵਾਰ ਨੂੰ ਸੰਯੁਕਤ ਜਾਂਚ ਦਲ ਦੇ ਸਾਹਮਣੇ ਪੇਸ਼ ਹੋਣ ਲਈ ਸੰਮਣ ਜਾਰੀ ਕੀਤਾ ਗਿਆ ਹੈ। ਸਲਮਾਨ ਸ਼ਹਬਾਜ਼ ਪਰਿਵਾਰ ਦਾ ਵਪਾਰ ਸੰਭਾਲਦੇ ਹਨ। ਐੱਨ.ਏ.ਬੀ. ਨੇ ਸ਼ਹਬਾਜ਼ ਸ਼ਰੀਫ ਨੂੰ ਸਫਲ ਬੋਲੀਦਾਤਾ ਦੀ ਅਰਜ਼ੀ ਰੱਦ ਕਰਕੇ ਆਪਣੀ ਪਸੰਦੀਦਾ ਕੰਪਨੀ ਨੂੰ ਭਵਨ ਪਰਿਯੋਜਨਾ ਦਾ ਠੇਕਾ ਦੇਣ ਦੇ ਦੋਸ਼ ‘ਚ ਪਿਛਲੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਸੀ।

ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਛੋਟੇ ਭਰਾ ਸ਼ਹਬਾਜ਼ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਹਿਣ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰੀਫ ਪਰਿਵਾਰ ਦੇ ਖਿਲਾਫ ਐੱਨ.ਏ.ਬੀ. ਦੀ ਕਾਰਵਾਈ ਸਿਆਸੀ ਉਤਪੀੜਨ ਹੈ। ਪੀ.ਐੱਮ.ਐੱਲ.-ਐੱਨ ਨੇ ਕਿਹਾ ਕਿ ਉਹ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਨੂੰ ਲੈ ਕੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੀਤ ਗਠਬੰਧਨ ਸਰਕਾਰ ਦੇ ਖਿਲਾਫ ਅੰਦੋਲਨ ਸ਼ੁਰੂ ਕਰੇਗੀ। ਇਸ ਵਿਚਾਲੇ ਪੀ.ਐੱਮ.ਐੱਲ.-ਐੱਨ ਦੇ ਸੰਸਦ ਮੈਂਬਰ ਤੇ ਸਾਬਕਾ ਮੰਤਰੀ ਰਾਣਾ ਸਨਾਉਲਾ ਨੇ ਕਿਹਾ ਕਿ ਕੌਮੀ ਅਸੈਂਬਲੀ ਤੇ ਪੰਜਾਬ ਅਸੈਂਬਲੀ ਦੇ ਸੈਸ਼ਨ ਬੁੱਧਵਾਰ ਤੱਕ ਨਹੀਂ ਬੁਲਾਏ ਜਾਂਦੇ ਹਨ ਤਾਂ ਉਨ੍ਹਾਂ ਦੀ ਪਾਰਟੀ ਭਵਨਾਂ ਦੇ ਬਾਹਰ ਪ੍ਰਦਰਸ਼ਨ ਕਰੇਗੀ।

Facebook Comment
Project by : XtremeStudioz