Close
Menu

ਐੱਨ. ਡੀ. ਪੀ. ਸਰਕਾਰ ਨਾਲ ਕੈਨੇਡਾ ਵਧੇਰੇ ਪ੍ਰਫੁਲਿਤ ਹੋਵੇਗਾ : ਸਹਿਜਵੀਰ ਸਿੰਘ

-- 30 September,2015
ਕੈਲਗਰੀ,  ਲੰਘੇ ਐਤਵਾਰ ਐੱਨ. ਡੀ. ਪੀ. ਦੇ ਸਹਿਜਵੀਰ ਸਿੰਘ ਵਲੋਂ ਕੈਲਗਰੀ ਸਕਾਈਵਿਊ ਲਈ ਇਕ ਬੇਹੱਦ ਸ਼ਾਨਦਾਰ ਡਿਨਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਹਿਜਵੀਰ ਨੇ ਕਿਹਾ ਕਿ ਕੈਂਪੇਨ ਦੀ ਸੁਪੋਰਟ ‘ਚ ਇੰਨੇ ਭਰਾਵਾਂ ਤੇ ਕਮਿਊਨਿਟੀ ਮੈਂਬਰਾਂ ਦਾ ਇਕੱਠਿਆਂ ਹੋਣਾ ਖੁਸ਼ੀ ਵਾਲੀ ਗੱਲ ਹੈ। ਇਸ ਦੌਰਾਨ ਖਾਸ ਤੌਰ ‘ਤੇ ਪੁੱਜੇ ਟਰਾਂਸਪੋਰਟ ਮਨਿਸਟਰ ਤੇ ਚਾਰ ਵਾਰ ਬ੍ਰਿਟਿਸ਼ ਕੋਲੰਬੀਆ ਦੇ ਐੱਮ. ਐੱਲ. ਏ. ਰਹੇ ਹੈਰੀ ਲਾਲੀ ਨੇ ਸਹਿਜਵੀਰ ਦੇ ਸਮਰਥਨ ‘ਚ ਆਪਣੇ ਵਿਚਾਰੇ ਸਾਂਝੇ ਕੀਤੇ।
ਇਸ ਦੌਰਾਨ ਸਹਿਜਵੀਰ ਨੇ ਕਿਹਾ ਕਿ ਲੋਕ ਹਮੇਸ਼ਾ ਉਨ੍ਹਾਂ ਨੂੰ ਕਹਿੰਦੇ ਹਨ ਕਿ ਸਟੀਫਨ ਹਾਰਪਰ ਦੇ ਪਲਾਨ ਕੰਮ ਨਹੀਂ ਕਰ ਰਹੇ ਤੇ ਕੈਲਗਰੀ ਸਕਾਈਵਿਊ ਦੇ ਵੋਟਰ ਇਹ ਸੋਚਦੇ ਹਨ ਕਿ ਇਸ ਤਰ੍ਹਾਂ ਇਲਾਕੇ ਦੀ ਤਰੱਕੀ ਸੰਭਵ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਇਕ ਅਜਿਹੀ ਸਰਕਾਰ ਬਣਾਉਣ ਦੀ ਲੋੜ ਹੈ, ਜਿਹੜੀ ਮਿਡਲ ਕਲਾਸ ਨੂੰ ਮਜ਼ਬੂਤ ਕਰੇ ਤੇ ਤਰੱਕੀ ਭਰੇ ਫੈਸਲੇ ਚੁੱਕੇ। ਆਉਣ ਵਾਲੀਆਂ ਚੋਣਾਂ ‘ਚ ਇਹ ਪੂਰੀ ਤਰ੍ਹਾਂ ਨਾਲ ਸਪੱਸ਼ਟ ਹੋ ਜਾਵੇਗਾ ਕਿ ਇਸ ਵਾਰ ਬਦਲਾਅ ਹੋ ਕੇ ਰਹੇਗਾ।
Facebook Comment
Project by : XtremeStudioz